ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਕੰਠ ਕਲੇਰ ਦਾ ਗੀਤ ''ਦਿਲ ਕਿਤੇ ਲੱਗਦਾ ਨਹੀਂ''

5/3/2019 9:09:29 AM

ਜਲੰਧਰ (ਸੋਮ) — ਸਿੰਗਲ ਟਰੈਕ 'ਆਦਤ', 'ਇਕ ਮੇਰਾ ਦਿਲ', 'ਗਲਤੀ', 'ਜਾਨ ਤੇਰੇ ਨਾਲ' ਤੋਂ ਇਲਾਵਾ ਹੋਰ ਆਪਣੇ ਹਿੱਟ ਸਿੰਗਲ ਟਰੈਕਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਕੰਠ ਕਲੇਰ ਦੇ ਨਵੇਂ ਸਿੰਗਲ ਟਰੈਕ 'ਦਿਲ ਕਿਤੇ ਲੱਗਦਾ ਨਹੀਂ' ਦੇ ਵੀਡੀਓ ਨੂੰ ਯੂਟਿਊਬ 'ਤੇ 4 ਦਿਨਾਂ 'ਚ 10 ਲੱਖ ਤੋਂ ਵੀ ਜ਼ਿਆਦਾ ਵਾਰ ਦਰਸ਼ਕਾਂ ਨੇ ਦੇਖਿਆ।

ਜਾਣਕਾਰੀ ਦਿੰਦਿਆਂ ਕਮਲ ਕਲੇਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਟੀ-ਸੀਰੀਜ਼ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਜੱਸੀ ਬ੍ਰਦਰਜ਼ ਤੇ ਖੁਦ ਮੇਰੇ ਵਲੋਂ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ ਕੰਠ ਕਲੇਰ ਦੇ ਨਵੇਂ ਸਿੰਗਲ ਟਰੈਕ 'ਦਿਲ ਕਿਤੇ ਲੱਗਦਾ ਨਹੀਂ' ਨੂੰ ਕਮਲ ਮਾਨ ਨੇ ਕਲਮਬੱਧ ਕੀਤਾ ਹੈ। ਹਾਲਾਂਕਿ ਗੀਤ ਦਾ ਵੀਡੀਓ ਵਿੱਕੀ ਘਈ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News