ਕੰਠ ਕਲੇਰ ਦਾ ਨਵਾਂ ਧਾਰਮਿਕ ਸਿੰਗਲ ਟਰੈਕ 'ਤੇਰੇ ਦਰਸ਼ਨ ਕਰ ਕੇ' ਹੋਇਆ ਰਿਲੀਜ਼

1/16/2019 4:43:45 PM

ਜਲੰਧਰ(ਬਿਊਰੋ)— ਧਾਰਮਿਕ ਸਿੰਗਲ ਟਰੈਕ ਜਿਹੜਾ ਪਾਣੀ 'ਤੇ ਪੱਥਰਾਂ ਨੂੰ ਤਾਰਦਾ, ਮੇਰੇ ਨੈਣਾਂ ਵਿਚ ਗੁਰੂ ਰਵਿਦਾਸ ਵਸਿਆ, ਕਾਂਸ਼ੀ ਨੂੰ ਗੱਡੀ ਜਾਣੀ ਆ, ਤਸਵੀਰ, ਰਵਿਦਾਸ ਗੁਰੂ ਦੇ ਪੁੱਤਰ ਹਾਂ ਤੋਂ ਇਲਾਵਾ ਹੋਰ ਆਪਣੇ ਹਿੱਟ ਧਾਰਮਿਕ ਸਿੰਗਲ ਟਰੈਕਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਕੰਠ ਕਲੇਰ ਦਾ ਨਵਾਂ ਧਾਰਮਿਕ ਸਿੰਗਲ ਟਰੈਕ 'ਤੇਰੇ ਦਰਸ਼ਨ ਕਰ ਕੇ' 16 ਜਨਵਰੀ ਨੂੰ ਕੰਪਨੀ ਜੇ. ਕੇ. ਮਿਊਜ਼ਿਕ ਵਲੋਂ ਯੂ-ਟਿਊਬ 'ਤੇ ਰਿਲੀਜ਼ ਹੋ ਗਿਆ ਹੈ।

  ਟਰੈਕ 'ਤੇਰੇ ਦਰਸ਼ਨ ਕਰ ਕੇ' ਦੀ ਦੇਖੋ ਵੀਡੀਓ-

ਜਾਣਕਾਰੀ ਦਿੰਦਿਆਂ ਮਿਊਜ਼ਿਕ ਡਾਇਰੈਕਟਰ ਕਮਲ ਕਲੇਰ ਨੇ ਦੱਸਿਆ ਕਿ ਇਸ ਧਾਰਮਿਕ ਸਿੰਗਲ ਟਰੈਕ ਦਾ ਮਿਊਜ਼ਿਕ ਜੱਸੀ ਬ੍ਰਦਰਜ਼ ਤੇ ਖੁਦ ਮੇਰੇ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ  ਵਿਜੇ  ਧੰਮੀ ਤੇ ਵੀਡੀਓ ਧਰਮਵੀਰ ਵਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ 'ਚ ਸ਼ੂਟ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News