ਕ੍ਰਿਸ਼ਨਾ ਬਣੇ ਧਰਮਿੰਦਰ ਦਾ ਕਪਿਲ ਨੇ ਉੱਡਾਇਆ ਇੰਝ ਮਜ਼ਾਕ, ਵੀਡੀਓ ਵਾਇਰਲ

2/24/2020 4:32:04 PM

ਮੁੰਬਈ (ਬਿਊਰੋ) : ਇਸ ਵਾਰ ਟੈਲੀਵਿਜ਼ਨ ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਸੋਨੀ ਟੀ. ਵੀ. ਦੇ ਆਉਣ ਵਾਲੇ ਸ਼ੋਅ 'ਇੰਡੀਆਜ਼ ਬੈਸਟ ਡਾਂਸਰ' ਦੀ ਟੀਮ ਆਈ। ਇਸ ਦੌਰਾਨ ਡਾਂਸ ਜੱਜ ਟੈਰੇਂਸ ਲੂਈਸ, ਗੀਤਾ ਕਪੂਰ ਅਤੇ ਮਲਾਇਕਾ ਅਰੋੜਾ ਆਪਣੇ ਸ਼ੋਅ ਨੂੰ ਪ੍ਰਮੋਟ ਕਰਦੇ ਨਜ਼ਰ ਆਉਣਗੇ। ਇਹ ਸ਼ੋਅ ਬਹੁਤ ਮਜ਼ੇਦਾਰ ਅਤੇ ਧਮਾਕੇਦਾਰ ਰਹਿਣ ਵਾਲਾ ਹੈ। ਸ਼ੋਅ ਦਾ ਇਕ ਵੀਡੀਓ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਕਪਿਲ ਸ਼ਰਮਾ ਧਰਮਿੰਦਰ ਬਣੇ ਕ੍ਰਿਸ਼ਨਾ ਅਭਿਸ਼ੇਕ ਦਾ ਮਜ਼ਾਕ ਉੱਡਾ ਰਹੇ ਹਨ।

 
 
 
 
 
 
 
 
 
 
 
 
 
 

Adaalat ne apna faisla sunaa diya hai- iss episode mein comedy hogi best! Dekhiye team #IndiasBestDancer ko #TheKapilSharmaShow mein, kal raat 9:30 baje @kapilsharma @kikusharda @chandanprabhakar @krushna30 @bharti.laughterqueen @sumonachakravarti @banijayasia @archanapuransingh @terence_here @geeta_kapurofficial @malaikaaroraofficial @haarshlimbachiyaa30

A post shared by Sony Entertainment Television (@sonytvofficial) on Feb 21, 2020 at 2:00am PST

 

ਕਪਿਲ ਸ਼ਰਮਾ ਸ਼ੋਅ ਦਾ ਇਹ ਵੀਡੀਓ ਸੋਨੀ ਟੀ. ਵੀ. ਦੇ ਇੰਸਟਾਗ੍ਰਾਮ ਪੇਜ 'ਤੇ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ 'ਚ ਕ੍ਰਿਸ਼ਨਾ ਅਭਿਸ਼ੇਕ ਧਰਮਿੰਦਰ ਦੇ ਅੰਦਾਜ਼ 'ਚ ਸਾਹਮਣੇ ਆਏ, ਜਦਕਿ ਕੀਕੂ ਸ਼ਾਰਦਾ, ਸੰਨੀ ਦਿਓਲ ਦੇ ਬਣ ਬਹੁਤ ਸਾਰੇ ਚੁਟਕਲੇ ਸੁਣਾਉਂਦੇ ਨਜ਼ਰ ਆਏ। ਵੀਡੀਓ 'ਚ ਇਹ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਧਰਮਿੰਦਰ ਦੇ ਕਪੜਿਆਂ ਬਾਰੇ ਉਸ ਦਾ ਮਜ਼ਾਕ ਉੱਡਾ ਰਹੇ ਹਨ।

ਵੀਡੀਓ 'ਚ ਕਪਿਲ ਸ਼ਰਮਾ, ਧਰਮਿੰਦਰ ਬਣੇ ਕ੍ਰਿਸ਼ਨਾ ਅਭਿਸ਼ੇਕ ਨੂੰ ਕਹਿੰਦਾ ਹੈ, “ਤੁਸੀਂ ਧਰਮ ਜੀ ਹੋ, ਤਾਂ ਤੁਸੀਂ ਜੈਨੀਫਰ ਲੋਪੇਜ਼ ਵਾਂਗ ਕਿਉਂ ਖੜੇ ਹੋ।'' ਕ੍ਰਿਸ਼ਨਾ ਅਭਿਸ਼ੇਕ ਕਹਿੰਦਾ ਹੈ, “ਫਰੌਕ ਜੈਨੀਫਰ ਲੋਪੇਜ਼ ਦੀ ਦਿਓਗੇ ਤਾਂ ਮੈਂ ਇਸ ਤਰ੍ਹਾਂ ਹੀ ਖੜ੍ਹਾ ਹੋਵਾਂਗਾ।“ ਕ੍ਰਿਸ਼ਨਾ ਅਭਿਸ਼ੇਕ ਦਾ ਜਵਾਬ ਸੁਣਦਿਆਂ ਹੀ ਉੱਥੇ ਮੌਜੂਦ ਸਾਰੇ ਦਰਸ਼ਕ ਹੱਸ-ਹੱਸ ਲੋਟ-ਪੋਟ ਹੋ ਜਾਂਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News