ਵਿਵਾਦਾਂ ''ਚ ਟੀ. ਆਰ. ਪੀ. ਦੇ ਸਰਤਾਜ ਬਣੇ ਕਾਮੇਡੀ ਕਿੰਗ ਕਪਿਲ!

3/24/2017 4:08:29 PM

ਮੁੰਬਈ— Barc ਵੱਲੋਂ ਜ਼ਾਰੀ ਇਸ ਸਾਲ 11ਵੇਂ ਹਫਤੇ ਦੀ ਟੀ. ਵੀ. ਟੀ. ਆਰ. ਪੀ. ਰੇਟਿੰਗ ਆ ਗਈ ਹੈ। ਜਿੱਥੇ ਕਈ ਹੋਰ ਦਰਸ਼ਕਾਂ ''ਚ ਅਜੇ ਵੀ ''ਨਾਗਿਨ'' ਦੇ ਸੀਜ਼ਨ 2 ਦਾ ਜਾਦੂ ਸਿਰ ਚੜ ਕੇ ਬੋਲ ਰਿਹਾ ਹੈ ਅਤੇ ਦੂਜੇ ਪਾਸੇ ਵਿਵਾਦਾਂ ''ਚ ਘਿਰਿਆਂ ਕਪਿਲ ਸ਼ਰਮਾ ਨੂੰ ਸ਼ੋਅ ਅਰਬਨ ਲਿਸਟ ''ਚ ਆਪਣੀ ਜਗ੍ਹਾ ਬਣਾਉਣ ''ਚ ਸਫਲਤਾ ਹਾਸਲ ਕੀਤੀ ਹੈ। ਇਸ ਹਫਤੇ ਟੀ. ਵੀ. ਸੋਅ ''ਚ ਕੀ-ਕੀ ਉਲਟ ਫੇਰ ਹੋਇਆ। ਇਹ ਸਭ ਕੁਝ ਜਾਣਨ ਲਈ ਦੇਖੋ ਇਹ ਲਿਸਟ।
ਇਸ ਵਾਰ ਟਾਪ 5 ''ਚ ਕਿਹੜੇ-ਕਿਹੜੇ ਸ਼ੋਅ ਰਹੇ ਹਨ...
5ਵੇਂ ਨੰਬਰ ''ਤੇ ''ਸਾਥ ਨਿਭਾਣਾ ਸਾਥੀਆ'' ਸੱਸ-ਨੂੰਹ ਦੇ ਡਰਾਮੇ ਵਾਲਾ ਇਹ ਸ਼ੋਅ ਲਗਾਤਾਰ ਲਿਸਟ ''ਚ ਆਪਣੀ ਜਗ੍ਹਾ ਬਣਾਈ ਬੈਠਾ ਹੈ। ਇਸ ਹਫਤੇ ਇਸ ਸ਼ੋਅ ਨੂੰ ਨੰਬਰ 5 ''ਤੇ ਜਗ੍ਹਾ ਮਿਲੀ ਹੈ।
4 ਨੰਬਰ ''ਤੇ ''ਤਾਰਕ ਮੇਹਤਾ ਕਾ ਉਲਟਾ ਚਸ਼ਮਾ'' ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਹਸਾ ਰਿਹਾ ਹੈ। ਇਹ ਸ਼ੋਅ ਇਸ ਲਿਸਟ ''ਚ ਨੰਬਰ ਚਾਰ ''ਤੇ ਆਪਣੀ ਜਗ੍ਹਾ ਬਣਾਉਣ ''ਚ ਕਾਮਯਾਬ ਰਿਹਾ ਹੈ।
3 ਨੰਬਰ ''ਤੇ ''ਯੇ ਰਿਸ਼ਤਾ ਕਯਾ ਕਹਿਲਤਾ ਹੈ'' ਸਟਾਰ ਪਲੱਸ ''ਤੇ ਪ੍ਰਸਾਰਿਤ ਹੋ ਰਿਹਾ ਇਹ ਪਰਿਵਾਰਿਕ ਡਰਾਮਾ ਸ਼ੋਅ ਲੀਪ ਨਾਲ ਅੱਗੇ ਵਧ ਚੁੱਕਾ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਇਸ ਸ਼ੋਅ ਨੂੰ ਟੀ. ਆਰ. ਪੀ. ਲਿਸਟ ''ਚ ਵੀ ਵਾਪਸ ਲੈ ਆਈ ਹੈ।
2 ਨੰਬਰ ''ਤੇ ''ਕੁਮਕੁਮ ਭਾਗਿਆ'' ਜੀ. ਟੀ. ਵੀ. ''ਤੇ ਆਉਣ ਵਾਲੇ ਇਸ ਸ਼ੋਅ ਨੇ ਵੀ ਲਗਾਤਾਰ ਇਸ ਲਿਸਟ ''ਚ ਆਪਣੀ ਜਗ੍ਹਾ ਨੂੰ ਮਜ਼ਬੂਤ ਬਣਾਈ ਰੱਖਿਆ ਹੈ। ਕੁਝ ਦਿਨ ਪਹਿਲਾਂ ਇਹ ਸ਼ੋਅ ਲਿਸਟ ਤੋਂ ਗੁੰਮ ਹੋ ਗਿਆ ਸੀ, ਜੋ ਹੁਣ ਇੱਕ ਵਾਰ ਫਿਰ ਨੰਬਰ 2 ''ਤੇ ਪਰਤ ਆਇਆ ਹੈ।
1 ਨੰਬਰ ''ਤੇ ਟਾਪ ਦੀ ਰਾਣੀ ''ਨਾਗਿਨ'' ਇਹ ਸ਼ੋਅ ਲਗਾਤਾਰ ਨੰਬਰ 1 ''ਤੇ ਟਿੱਕਿਆ ਹੋਇਆ ਹੈ ਅਤੇ ਇਸ ਵਾਰ ਵੀ ਓਵਰਆਲ ਰੇਟਿੰਗ ''ਚ ਪਹਿਲੇ ਨੰਬਰ ''ਤੇ ਹੈ। ਸ਼ਹਿਰੀ ਅਤੇ ਗ੍ਰਾਮੀਣ ਦੋਵਾਂ ਹੀ ''ਚ ''ਨਾਗਿਨ'' ਦੀ ਪ੍ਰਸਿੱਧੀ ਵਧਦੀ ਹੀ ਜਾ ਰਹੀ ਹੈ। ਦੇਖਣਾ ਦਿਲਚਸਪ ਹੋਵੇਗਾ ਕਿ ਇਹ ਸ਼ੋਅ ਆਉਣ ਵਾਲੇ ਦਿਨਾਂ ''ਚ ਆਪਣੀ ਪੋਜੀਸ਼ਨ ''ਤੇ ਰਹਿ ਪਾਉਂਦਾ ਹੈ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਵਿਵਾਦਾਂ ''ਚ ਘਿਰੇ ਕਪਿਲ ਸ਼ਰਮਾ ਦਾ ਸ਼ੋਅ ਵੀ ਗ੍ਰਾਮੀਣ ਦਰਸ਼ਕਾਂ ''ਚ ਆਪਣੀ ਪਕੜ ਮਜ਼ਬੂਤ ਬਣਾਈ ਹੋਈ ਹੈ। ਸੁਨੀਲ ਗਰੋਵਰ ਨਾਲ ਹੋਏ ਝਗੜੇ ਤੋਂ ਬਾਅਦ ਕਪਿਲ ਖਬਰਾਂ ''ਚ ਲਗਾਤਾਰ ਬਣਿਆ ਹੋਇਆ ਹੈ ਅਤੇ ਦਰਸ਼ਕਾਂ ''ਚ ਵੀ ਉਸ ਦੀ ਸਖਸ਼ੀਅਤ ਨੂੰ ਲੈ ਕੇ ਲੜਾਈ ਛਿੜ ਚੁੱਕੀ ਹੈ। ਹੁਣ ਦੇਖਣਾ ਇਹ ਹੈ ਕਿ ਕਪਿਲ ਇਸ ਲਿਸਟ ''ਚ ਬਣੇ ਰਹਿਣ ਲਈ ਕੀ ਕਰਦਾ ਹੈ...।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News