ਕਪਿਲ ਸ਼ਰਮਾ ਦੀ ਵਾਪਸੀ ''ਤੇ ਭਾਰਤੀ ਸਿੰਘ ਦਾ ਬਿਆਨ, ਜੋ ਕਰਦਾ ਹੈ ਹੈਰਾਨ
9/5/2018 2:10:50 PM
ਮੁੰਬਈ(ਬਿਊਰੋ)— ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਕਪਿਲ ਸ਼ਰਮਾ ਆਪਣੇ ਫੈਨਜ਼ ਨੂੰ ਜਲਦ ਹੀ ਸਰਪ੍ਰਾਈਜ਼ ਦੇ ਸਕਦਾ ਹੈ। ਕਪਿਲ ਆਪਣਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਨਾਲ ਵਾਪਸੀ ਕਰ ਰਿਹਾ ਹੈ। ਇਨਾਂ ਹੀ ਨਹੀਂ ਇਸ ਸ਼ੋਅ 'ਚ ਕਪਿਲ ਦੇ ਨਾਲ ਕ੍ਰਿਸ਼ਨਾ ਅਭਿਸ਼ੇਕ ਅਤੇ ਭਾਰਤੀ ਸਿੰਘ ਦੀ ਵੀ ਜੋੜੀ ਨਜ਼ਰ ਆਵੇਗੀ। ਹੁਣ ਭਾਰਤੀ ਦੇ 'ਬਿੱਗ ਬੌਸ 12' 'ਚ ਪਹਿਲਾ ਪ੍ਰਤੀਭਾਗੀ ਬਣਨ ਦੀ ਵੀ ਖਬਰ ਆ ਗਈ ਹੈ। ਇਸ ਦੇ ਨਾਲ ਹੀ ਭਾਰਤੀ ਨੇ ਕਪਿਲ ਦੇ ਸ਼ੋਅ ਬਾਰੇ ਹਾਲ ਹੀ 'ਚ ਇਕ ਇੰਟਰਵਿਊ 'ਚ ਜ਼ਿਕਰ ਕੀਤਾ ਹੈ।
ਭਾਰਤੀ ਸਿੰਘ ਨੇ ਆਪਣੇ ਇੰਟਰਵਿਊ ' ਚ ਕਿਹਾ, ''ਮੈਂ ਫਿਲਹਾਲ 'ਇੰਡੀਆ ਗੌਟ ਟੈਲੇਂਟ' ਨੂੰ ਹੋਸਟ ਕਰ ਰਹੀ ਹੈ। ਇਸ ਸਮੇਂ ਕੋਈ ਦੂਜਾ ਸ਼ੋਅ ਕਰਨ ਲਈ ਮੇਰੇ ਕੋਲ ਸਮਾਂ ਨਹੀਂ ਹੈ। ਜੇਕਰ ਅਜਿਹਾ ਕੋਈ ਕੰਮ ਆਉਂਦਾ ਹੈ ਤਾਂ ਮੈਂ ਦਿਲੋਂ ਸਵੀਕਾਰ ਕਰਾਂਗੀ।'' ਇਸ ਦੇ ਨਾਲ ਹੀ ਭਾਰਤੀ ਨੇ ਅੱਗੇ ਕਿਹਾ, ''ਇਸ ਦੁਨੀਆ 'ਚ ਰੁਲਾਉਣ ਵਾਲੇ ਤਾਂ ਵਧੇਰੇ ਮਿਲ ਜਾਣਗੇ ਪਰ ਹਸਾਉਣ ਵਾਲੇ ਬਹੁਤ ਘੱਟ ਮਿਲਦੇ ਹਨ। ਕਪਿਲ ਜਦੋਂ ਵੀ ਕਿਸੇ ਸ਼ੋਅ ਰਾਹੀ ਟੀ. ਵੀ. 'ਤੇ ਵਾਪਸੀ ਕਰਨਗੇ ਮੈਨ ਉਸ ਸ਼ੋਅ ਦਾ ਹਿੱਸਾ ਬਣਨਾ ਪਸੰਦ ਕਰਾਂਗੀ। ਅੱਜ ਵੀ ਲੋਕ ਕਪਿਲ ਨੂੰ ਪਿਆਰ ਕਰਦੇ ਹਨ। ਲੋਕ ਉਸ ਦੀ ਕਾਮੇਡੀ ਦੇ ਅੱਜ ਵੀ ਫੈਨ ਹਨ। ਮੈਂ ਉਮੀਦ ਕਰਦੀ ਹਾਂ ਅੱਜਕਲ ਜੋ ਵੀ ਖਬਰਾਂ ਚਲ ਰਹੀਆਂ ਹਨ ਉਹ ਸੱਚ ਹੋ ਜਾਣ ਅਤੇ ਜਲਦ ਹੀ ਕਪਿਲ ਮੈਨੂੰ ਕੰਮ ਕਰਨ ਲਈ ਬੁਲਾਉਣ।''
ਟੀ. ਵੀ. 'ਤੇ ਆਪਣੀ ਵਾਪਸੀ ਲਈ ਤਾਂ ਕਪਿਲ ਵੀ ਕਾਫੀ ਉਤਸ਼ਾਹਿਤ ਹਨ ਅਤੇ ਇਸ ਦੀ ਤਿਆਰੀ ਵੀ ਕਰ ਰਹੇ ਹਨ। ਕਪਿਲ ਆਪਣੀ ਸਿਹਤ ਦਾ ਖੂਬ ਧਿਆਨ ਰੱਖ ਰਹੇ ਹਨ ਅਤੇ ਨਾਲ ਹੀ ਪੂਰਾ ਵਰਕਆਉਟ ਕਰਦਾ ਹੈ। ਕਪਿਲ ਦੇ ਦੋਸਤਾਂ ਦੇ ਨਾਲ-ਨਾਲ ਉਸ ਦੇ ਫੈਨ ਵੀ ਕਪਿਲ ਦੀ ਸ਼ਾਨਦਾਰ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ