ਏਕਤਾ ਕਪੂਰ ਕਾਰਨ ਕਪਿਲ ਸ਼ਰਮਾ ਨੂੰ ਲੱਗਾ ਵੱਡਾ ਝਟਕਾ

4/6/2019 4:38:40 PM

ਮੁੰਬਈ (ਬਿਊਰੋ) — ਏਕਤਾ ਕਪੂਰ ਦੇ ਟੀ. ਵੀ. ਸੀਰੀਅਲ ਨੇ ਉਸ ਨੂੰ ਇਕ ਵਾਰ ਫਿਰ ਟੀ. ਆਰ. ਪੀ. ਲਿਸਟ 'ਚ ਨੰਬਰ ਵਨ ਬਣਾ ਦਿੱਤਾ ਹੈ। ਉਥੇ ਹੀ ਕਪਿਲ ਸ਼ਰਮਾ ਦੇ ਸ਼ੋਅ ਦੀ ਰੇਟਿੰਗ ਫਿਰ ਤੋਂ ਹੇਠਾ ਡਿੱਗ ਗਈ ਹੈ। ਸਾਹਮਣੇ ਆਈ ਅਪ੍ਰੈਲ 2019 ਦੀ ਪਹਿਲੇ ਹਫਤੇ ਦੀ ਟੀ. ਆਰ. ਪੀ. ਲਿਸਟ 'ਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਏਕਤਾ ਕਪੂਰ ਦੇ ਸੀਰੀਅਲ 'ਨਾਗਿਨ 3' ਨੇ ਸਭ ਸਾਰਿਆਂ ਨੇ ਪਛਾੜ ਦਿੱਤਾ ਹੈ। 'ਨਾਗਿਨ 3' ਦਰਸ਼ਕਾਂ 'ਚ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸ਼ੋਅ ਬਣ ਗਿਆ ਹੈ। ਉਥੇ ਹੀ ਖਾਸ ਗੱਲ ਇਹ ਹੈ ਕਿ ਟੀ. ਆਰ. ਪੀ. ਲਿਸਟ ਦੇ ਟੌਪ 5 ਸ਼ੋਅਜ਼ 'ਚ ਦੂਜੇ ਸਥਾਨ 'ਤੇ ਵੀ ਏਕਤਾ ਕਪੂਰ ਦਾ ਹੀ ਸ਼ੋਅ ਹੈ। ਲਿਸਟ 'ਚ ਦੂਜੀ ਰੈਂਕ 'ਕਸੌਟੀ ਜ਼ਿੰਦਗੀ ਕੀ' ਸੀਰੀਅਲ ਨੂੰ ਮਿਲੀ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' ਟੌਪ 5 ਲਿਸਟ ਤੋਂ ਹੀ ਬਾਹਰ ਹੋ ਗਿਆ ਹੈ। ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ, ਜੋ ਕਿ ਪਿਛਲੇ ਹਫਤੇ ਦੀ ਰੇਟਿੰਗ 'ਚ ਚੌਥੇ ਦਰਜੇ 'ਤੇ ਪਹੁੰਚ ਚੁੱਕਾ ਸੀ ਹੁਣ ਫਿਰ ਤੋਂ ਪਿੱਛੇ ਖਿਸਕ ਗਿਆ ਹੈ। ਸ਼ੋਅ ਇਸ ਵਾਰ ਟੀ. ਆਰ. ਪੀ. ਲਿਸਟ 'ਚ 8ਵੇਂ ਨੰਬਰ 'ਤੇ ਆ ਗਿਆ ਹੈ।

ਪਿਛਲੇ ਹਫਤੇ ਦੀ ਸਾਹਮਣੇ ਆਈ ਟੀ. ਆਰ. ਪੀ. ਲਿਸਟ 'ਚ ਟੀ. ਵੀ. ਸੀਰੀਅਲ 'ਯੇ ਰਿਸ਼ਤਾ ਹੈ ਪਿਆਰ ਕੇ' ਨੰਬਰ ਇਕ 'ਤੇ ਸੀ ਪਰ ਉਸ ਨੂੰ 'ਨਾਗਿਨ 3' ਨੇ ਪਿੱਛੇ ਛੱਡ ਦਿੱਤਾ ਹੈ। ਉਥੇ ਹੀ 'ਕਸੌਟੀ ਜ਼ਿੰਦਗੀ ਕੀ' ਸੀਰੀਅਲ ਲਿਸਟ 'ਚ 6ਵੇਂ ਨੰਬਰ 'ਤੇ ਸੀ, ਜੋ ਕਿ ਹੁਣ ਦੂਜੇ ਨੰਬਰ 'ਤੇ ਆ ਗਿਆ ਹੈ। ਲਿਸਟ 'ਚ ਤੀਸਰੇ ਨੰਬਰ 'ਤੇ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਆ ਚੁੱਕਾ ਹੈ, ਜੋ ਕਿ ਲੰਬੇ ਸਮੇਂ ਤੋਂ 9ਵੇਂ ਨੰਬਰ 'ਤੇ ਚੱਲ ਰਿਹਾ ਸੀ। ਨਾਲ ਹੀ ਸੀਰੀਅਲ 'ਯਾ ਉਨ ਦਿਨੋਂ ਕੀ ਬਾਤ ਹੈ' ਚੌਥੇ ਨੰਬਰ 'ਤੇ ਅਤੇ 'ਯੇ ਰਿਸ਼ਤੇ ਹੈ ਪਿਆਰ ਕੇ' 5ਵੇਂ ਨੰਬਰ 'ਤੇ ਆ ਗਿਆ ਹੈ।

ਦੱਸ ਦਈਏ ਕਿ ਸੀਰੀਅਲ 'ਯੇ ਰਿਸ਼ਤਾ ਹੈ ਪਿਆਰ ਕੇ' ਲੰਬੇ ਸਮੇਂ ਤੋਂ ਫਰਸਟ ਰੈਂਕ 'ਤੇ ਸੀ। ਟੀ. ਆਰ. ਪੀ. ਲਿਸਟ ਦੇ ਟੌਪ 10 ਸ਼ੋਅਜ਼ 'ਤੇ ਨਜ਼ਰ ਮਾਰੀਏ ਤਾਂ 6ਵੇਂ ਨੰਬਰ 'ਤੇ 'ਕੁਮਕੁਮ ਭਾਗਿਆ', 7ਵੇਂ ਨੰਬਰ 'ਤੇ 'ਕੁੰਡਲੀ ਭਾਗਿਆ', 9ਵੇਂ ਨੰਬਰ 'ਤੇ 'ਸੁਪਰ ਡਾਂਸਰ ਚੈਪਟਰ 3' ਅਤੇ 10ਵੇਂ ਨੰਬਰ 'ਤੇ 'ਤੁਝਸੇ ਹੈ ਰਾਬਤਾ' ਸੀਰੀਅਲ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News