ਟੀਮ ਮੈਂਬਰ ਦੀ ਪਤਨੀ ਦੇ ਬੇਬੀ ਸ਼ਾਵਰ ''ਤੇ ਪਤਨੀ ਨਾਲ ਪਹੁੰਚੇ ਕਪਿਲ ਸ਼ਰਮਾ, ਦੇਖੋ ਤਸਵੀਰਾਂ

8/21/2019 4:54:44 PM

ਮੁੰਬਈ (ਬਿਊਰੋ) — ਮਸ਼ਹੂਰ ਕਮੇਡੀ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ, ਜਿੱਥੇ ਬੇਬੀਮੂਨ ਮਨਾਉਣ ਲਈ ਵਿਦੇਸ਼ 'ਚ ਮੌਜੂਦ ਹਨ। ਉੱਥੇ ਹੀ ਆਪਣੀ ਟੀਮ ਦੇ ਮੈਂਬਰਾਂ ਨੂੰ ਵੀ ਉਹ ਪੂਰਾ ਮਾਣ ਸਤਿਕਾਰ ਦੇ ਰਹੇ ਹਨ। ਕਪਿਲ ਸ਼ਰਮਾ ਆਪਣੀ ਪੂਰੀ ਟੀਮ ਨਾਲ ਲੇਖਕ ਵੰਕੁਸ਼ ਅਰੋੜਾ ਤੇ ਉਸ ਦੀ ਪਤਨੀ ਰਿਧੀ ਭੱਟ ਦੇ ਬੇਬੀ ਸ਼ਾਵਰ ਸੈਰੇਮਨੀ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari

ਇਸ ਦੇ ਨਾਲ ਹੀ ਟੀਮ ਦੇ ਹੋਰਨਾਂ ਮੈਂਬਰਾਂ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਪੂਰੀ ਟੀਮ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਬੇਬੀ ਸ਼ਾਵਰ 'ਚ ਕ੍ਰਿਸ਼ਣਾ ਅਭਿਸ਼ੇਕ ਵੀ ਆਪਣੀ ਪਤਨੀ ਕਸ਼ਮੀਰਾ ਨਾਲ ਪਹੁੰਚੇ ਸਨ।

PunjabKesari

ਇਨ੍ਹਾਂ ਤੋਂ ਇਲਾਵਾ ਕੀਕੂ ਸ਼ਾਰਧਾ, ਸੁਮੋਨਾ ਚੱਕਰਵਰਤੀ ਸਮੇਤ ਬਾਕੀ ਦੇ ਟੀਮ ਮੈਂਬਰ ਵੀ ਖੂਬ ਮਸਤੀ ਕਰਦੇ ਨਜ਼ਰ ਆਏ। ਦੱਸ ਦਈਏ ਕਪਿਲ ਸ਼ਰਮਾ ਦੀ ਪਤਨੀ ਵੀ ਪ੍ਰੈਗਨੇਂਟ ਹੈ ਅਤੇ ਉਹ ਦਸੰਬਰ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News