ਕਪਿਲ ਸ਼ਰਮਾ ਨੇ ਆਪਣੀ ਨੰਨ੍ਹੀ ਪਰੀ ਲਈ ਘਰ ’ਚ ਕੀਤੀ ਖਾਸ ਰਸਮ, ਹਰ ਪਾਸੇ ਹੋ ਰਹੀ ਚਰਚਾ

1/20/2020 9:29:19 AM

ਮੁੰਬਈ(ਬਿਊਰੋ)- ਕਪਿਲ ਸ਼ਰਮਾ ਤੇ ਗਿੰਨੀ ਚਤਰਥ ਪਿਛਲੇ ਸਾਲ 10 ਦਸੰਬਰ ਨੂੰ ਮਾਤਾ-ਪਿਤਾ ਬਣੇ ਸਨ। ਲੱਗਭਗ ਇਕ ਮਹੀਨੇ ਬਾਅਦ ਕਪਿਲ ਨੇ ਆਪਣੀ ਧੀ ਦੀ ਪਹਿਲੀ ਝਲਕ ਫੈਨਜ਼ ਨੂੰ ਦਿਖਾਈ। ਹਾਲ ਹੀ ਵਿਚ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਧੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
PunjabKesari
ਬੀਤੇ ਦਿਨ ਕਪਿਲ ਸ਼ਰਮਾ ਨੇ ਪਤਨੀ ਗਿੰਨੀ ਚਤਰਥ ਨਾਲ ਮਿਲ ਕੇ ਆਪਣੀ ਛੋਟੀ ਪਰੀ ਲਈ ਘਰ ਵਿਚ ਇਕ ਖਾਸ ਰਸਮ ਰੱਖੀ। ਇਸ ਦੌਰਾਨ ਕਪਿਲ ਨੇ ਆਪਣੀ ਛੋਟੀ ਰਾਜਕੁਮਾਰੀ ਅਨਾਇਰਾ ਦੇ ਹੱਥਾਂ ਅਤੇ ਪੈਰਾਂ ਦੀ ਛਾਪ ਮਿੱਟੀ ਵਿਚ ਪ੍ਰਿੰਟ ਕਰਵਾਈ। ਜੀ ਹਾਂ, ਕਪਿਲ ਅਤੇ ਗਿੰਨੀ ਨੇ ਅਨਾਇਰਾ ਲਈ ‘ਫੀਟ ਕਲੇ ਇੰਪ੍ਰੈਸ਼ਨ’ ਕਰਾਇਆ ਤਾਂ ਕਿ ਉਹ ਆਪਣੀ ਧੀ ਦੇ ਬਚਪਨ ਨਾਲ ਜੁੜੀ ਇਸ ਯਾਦ ਨੂੰ ਹਮੇਸ਼ਾ ਆਪਣੇ ਕੋਲ ਰੱਖ ਸਕਣ। ਇਸ ਦੇ ਲਈ ਖਾਸ ਤੌਰ ’ਤੇ ਸੈਲੀਬ੍ਰਿਟੀ ਇੰਪ੍ਰੈਸ਼ਨ ਆਰਟਿਸਟ ਭਾਵਨਾ ਜਸਰਾ ਕਪਲ ਦੇ ਘਰ ਪਹੁੰਚੀ ਸੀ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਦਾ ਕਮਬੈਕ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਲਗਾਤਾਰ ਟੀ.ਆਰ.ਪੀ. ਚਾਰਟ ਵਿਚ ਬਣਿਆ ਹੋਇਆ ਹੈ। ਇਸ ਹਫਤੇ ਦੀ ਟੀ.ਆਰ.ਪੀ. ਰੇਟਿੰਗਸ ਲਿਸਟ ਵਿਚ ਕਪਿਲ ਦਾ ਸ਼ੋਅ ਤੀਜੇ ਨੰਬਰ ’ਤੇ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News