ਕਪਿਲ ਦੇ ਘਰ ਗੂੰਜੀਆਂ ਕਿਲਕਾਰੀਆਂ, ਗਿੰਨੀ ਨੇ ਦਿੱਤਾ ਧੀ ਨੂੰ ਜਨਮ

12/10/2019 8:41:34 AM

ਜਲੰਧਰ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੱਨੀ ਚਤਰਥ ਮਾਤਾ-ਪਿਤਾ ਬਣ ਗਏ ਹਨ। ਗਿੰਨੀ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਵੀਟ ਕਰਕੇ ਦਿੱਤੀ ਹੈ।  ਉਨ੍ਹਾਂ ਨੇ ਟਵੀਟ 'ਚ ਲਿਖਿਆ, ''ਸਾਡੇ ਬੇਟੀ ਹੋਈ ਹੈ। ਤੁਹਾਡੇ ਆਸ਼ੀਰਵਾਦ ਦੀ ਲੋੜ ਹੈ। ਸਾਰਿਆਂ ਦੇ ਪਿਆਰ ਦੀ। ਜੈ ਮਾਤਾ ਦੀ।'' ਕਪਿਲ ਦੇ ਟਵੀਟ ਤੋਂ ਬਾਅਦ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਦੱਸ ਦਈਏ ਕਿ ਕਪਿਲ ਸ਼ਰਮਾ ਨੇ ਇਹ ਟਵੀਟ ਸਵੇਰੇ 3.30 ਵਜੇ ਕੀਤਾ ਹੈ।

 

ਦੱਸਣਯੋਗ ਹੈ ਕਿ ਕਪਿਲ ਦੇ ਵਿਆਹ 'ਚ ਬਾਲੀਵੁੱਡ ਤੇ ਟ. ਵੀ. ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਕਪਿਲ ਤੇ ਗਿੰਨੀ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਹੀ ਜਾਣਦੇ ਸਨ। ਪਹਿਲਾਂ ਦੋਵਾਂ ਦੇ ਘਰ ਵਾਲੇ ਇਸ ਵਿਆਹ ਲਈ ਰਾਜੀ ਨਹੀਂ ਸਨ ਪਰ ਬਾਅਦ 'ਚ ਮਨ ਗਏ।
Image result for kapil sharma ginni chatrath
ਸਾਲ 2017 'ਚ ਜਦੋਂ ਕਪਿਲ ਸ਼ਰਮਾ ਦਾ ਬੁਰਾ ਦੌਰ ਚੱਲ ਰਿਹਾ ਸੀ ਤਾਂ ਉਦੋ ਗਿੰਨੀ ਨੇ ਹੀ ਉਨ੍ਹਾਂ ਨੂੰ ਸੰਭਾਲਿਆ। ਇਸ ਗੱਲ ਦੀ ਜਾਣਕਾਰੀ ਕਪਿਲ ਨੇ ਖੁਦ ਇਕ ਇੰਟਰਵਿਊ ਦੌਰਾਨ ਕੀਤੀ ਸੀ।
Related imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News