ਸਿੱਧੂ ਦੀ ਗੈਰ ਹਾਜ਼ਰੀ ਨੇ ਵਿਗਾੜੀ ਕਪਿਲ ਦੇ ਸ਼ੋਅ ਦੀ ਖੇਡ

4/10/2019 11:18:13 AM

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਟੀ. ਆਰ. ਪੀ. ਦੇ ਮਾਮਲੇ 'ਚ ਦਿਨੋਂ-ਦਿਨ ਹੇਠਾ ਡਿੱਗਦਾ ਜਾ ਰਿਹਾ ਹੈ। ਹਫਤੇ 'ਚ ਹੀ ਸ਼ੋਅ ਟੀ. ਆਰ. ਪੀ. ਦੀ ਰੇਸ 'ਚੋਂ ਚੌਥੇ ਤੋਂ 8ਵੇਂ ਨੰਬਰ 'ਤੇ ਆ ਗਿਆ ਹੈ। ਅਜਿਹੇ 'ਚ ਹੁਣ ਨਵਜੋਤ ਸਿੰਘ ਸਿੱਧੂ ਦੀ ਥਾਂ ਆਈ ਅਰਚਨਾ ਪੂਰਨ ਸਿੰਘ ਨੇ ਗੱਲਾਂ-ਗੱਲਾਂ 'ਚ ਵੱਡੀ ਗੱਲ ਆਖ ਦਿੱਤੀ ਹੈ। ਅਰਚਨਾ ਪੂਰਨ ਸਿੰਘ ਨੇ ਇਸ਼ਾਰਿਆਂ 'ਚ ਕਿਹਾ ਕਿ ''ਸਿੱਧੂ ਦੀ ਤੁਲਨਾ 'ਚ ਉਸ ਨੂੰ ਸ਼ੋਅ ਦੀ ਫੀਸ ਬੇਹੱਦ ਘੱਟ ਮਿਲਦੀ ਹੈ।''
ਦੱਸ ਦਈਏ ਕਿ ਹਾਲ ਹੀ 'ਚ ਕਪਿਲ ਸ਼ਰਮਾ ਦੇ ਸ਼ੋਅ 'ਤੇ ਜਾਨ ਅਬ੍ਰਾਹਮ ਤੇ ਮੌਨੀ ਰਾਏ ਆਪਣੀ ਫਿਲਮ 'ਰੋਮੀਓ ਅਕਬਰ ਵਾਲਟਰ' ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ। ਇਸ ਦੌਰਾਨ ਮੌਨੀ ਨੂੰ ਪੁੱਛਿਆ ਗਿਆ ਕਿ ਜੇਕਰ ਉਸ ਨੂੰ ਸੁਪਰਪਾਵਰ ਮਿਲੇ ਤਾਂ ਉਹ ਕੀ ਬਣਨਾ ਚਾਹੁੰਦੀ ਹੈ? ਮੌਨੀ ਨੇ ਜਵਾਬ 'ਚ ਹਾਲੀਵੁੱਡ ਐਕਟਰ ਦਾ ਨਾਂ ਲਿਆ।

PunjabKesari
ਹਾਲਾਂਕਿ ਇਸ ਤੋਂ ਬਾਅਦ ਜਾਨ ਅਬ੍ਰਾਹਮ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਪਿਲ ਸ਼ਰਮਾ ਬਣਨਾ ਚਾਹੁੰਦੇ ਹਨ। ਜਦੋਂ ਅਰਚਨਾ ਪੂਰਨ ਸਿੰਘ ਦੀ ਵਾਰੀ ਆਈ ਤਾਂ ਉਨ੍ਹਾਂ ਕਿਹਾ, ''ਮੈਂ ਨਵਜੋਤ ਸਿੰਘ ਸਿੱਧੂ ਬਣਨਾ ਚਾਹੁੰਦੀ ਹਾਂ। ਮੈਂ ਉਹੀ ਕੰਮ ਕਰ ਰਹੀ ਹਾਂ ਜੋ ਸਿੱਧੂ ਕਰ ਰਹੇ ਹਨ ਪਰ ਮੈਨੂੰ ਉਨ੍ਹਾਂ ਜਿੰਨੀ ਫੀਸ ਨਹੀਂ ਮਿਲਦੀ। ਸਿੱਧੂ ਬਣਨ 'ਤੇ ਘੱਟੋ-ਘੱਟ ਫੀਸ 'ਤੇ ਜ਼ਿਆਦਾ ਮਿਲੇਗੀ।'' ਲੋਕਾਂ ਦਾ ਮੰਨਣਾ ਹੈ ਕਿ ਸ਼ੋਅ ਦੀ ਡਿੱਗਦੀ ਟੀ. ਆਰ. ਪੀ. ਦਾ ਕਾਰਨ ਨਵਜੋਤ ਸਿੱਧੂ ਨੂੰ ਸ਼ੋਅ 'ਚ ਰਿਪਲੇਸ ਕਰਨਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News