ਮੁੜ ਵਿਵਾਦਾਂ 'ਚ ਘਿਰੇ ਕਪਿਲ, ਕਰਿਊ ਮੈਂਬਰਾਂ ਨੇ ਕੀਤੀ ਸਲਮਾਨ ਨੂੰ ਸ਼ਿਕਾਇਤ

1/25/2019 12:48:40 PM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀ ਕਿੰਗ ਕਪਿਲ ਸ਼ਰਮਾ ਇਕ ਵਾਰ ਫਿਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਕਪਿਲ ਖਿਲਾਫ ਉਨ੍ਹਾਂ ਦੇ ਸ਼ੋਅ ਦੇ ਕਰਿਊ ਮੈਂਬਰਾਂ ਨੇ ਸਲਮਾਨ ਖਾਨ ਨੂੰ ਇਕ ਵਾਰ ਫਿਰ ਸ਼ਿਕਾਇਤ ਕੀਤੀ ਹੈ। ਸੋਸ਼ਲ ਮੀਡੀਆ 'ਚ ਖਬਰਾਂ ਆ ਰਹੀਆਂ ਹਨ ਕਿ ਕਪਿਲ ਸ਼ੋਅ ਦੇ ਸੈੱਟ 'ਤੇ ਇਕ ਲੜਕੀ ਨਾਲ ਫਲਰਟ ਕਰ ਰਹੇ ਸੀ, ਜਿਸ ਦੀ ਸ਼ਿਕਾਇਤ ਸਲਮਾਨ ਖਾਨ ਕੋਲ ਪਹੁੰਚੀ ਹੈ। ਕਪਿਲ ਦੀ ਟੀਮ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਪਿਲ ਨੂੰ ਲੜਕੀ ਨੂੰ ਇਹ ਕਹਿੰਦੇ ਸੁਣਿਆ ਕਿ ਜੇਕਰ ਸ਼ੋਅ 'ਤੇ ਉਹ ਇਕੱਲੀ ਆਉਂਦੀ ਤਾਂ ਉਹ ਉਸ ਨਾਲ ਹੋਰ ਵੀ ਜ਼ਿਆਦਾ ਗੱਲਾਂ ਕਰਦੇ। ਕਪਿਲ ਦੀ ਇਹ ਗੱਲ ਕਰਿਊ ਮੈਂਬਰਾਂ ਨੂੰ ਬੁਰੀ ਲੱਗੀ ਹੈ ਕਿਉਂਕਿ ਸ਼ੋਅ ਦੀ ਸਕ੍ਰਿਪਟ 'ਚ ਵੀ ਇਸ ਦਾ ਜ਼ਿਕਰ ਨਹੀਂ ਸੀ।

ਦੱਸ ਦਈਏ ਕਿ ਸਕ੍ਰਿਪਟ ਤੋਂ ਜ਼ਿਆਦਾ ਬੋਲਣ 'ਤੇ ਮੈਂਬਰਾਂ ਨੇ ਕਪਿਲ ਦੀ ਸ਼ਿਕਾਇਤ ਸਲਮਾਨ ਨੂੰ ਕੀਤੀ ਹੈ। ਕਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਸ਼ੋਅ ਕਰਕੇ ਕਾਫੀ ਸੁਰਖੀਆਂ 'ਚ ਹਨ। 'ਦਿ ਕਪਿਲ ਸ਼ਮਰਾ ਸ਼ੋਅ' ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਟੀ. ਆਰ. ਪੀ. ਦੇ ਮਾਮਲੇ 'ਚ ਇਹ ਸ਼ੋਅ ਦੂਸਰੇ ਨੰਬਰ 'ਤੇ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਪਿਲ ਸ਼ਰਮਾ ਦਾ ਆਪਣੀ ਹੀ ਟੀਮ ਦੇ ਇਕ ਮੈਂਬਰ ਨਾਲ ਵਿਵਾਦ ਛਿੜਿਆ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹੇ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News