ਕਪਿਲ ਨੇ ਸਾਰਾ ਨੂੰ ਆਖੀ ਅਜਿਹੀ ਗੱਲ, ਹੱਥ ਜੋੜ ਕੇ ਮੰਗਣੀ ਪੈ ਗਈ ਮੁਆਫੀ

2/13/2020 2:12:12 PM

ਮੁੰਬਈ (ਬਿਊਰੋ) — ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਲਵ ਆਜ ਕੱਲ 2' ਦੇ ਪ੍ਰਮੋਸ਼ਨ 'ਚ ਰੁੱਝੇ ਹਨ। ਦੋਵਾਂ ਦੀ ਇਹ ਫਿਲਮ 14 ਫਰਵਰੀ ਨੂੰ ਵੈਲੇਨਟਾਈਨਸ ਡੇਅ ਦੇ ਮੌਕੇ ਰਿਲੀਜ਼ ਹੋ ਰਹੀ ਹੈ। ਇਸੇ ਤਹਿਤ ਫਿਲਮ ਦੇ ਦੋਵੇਂ ਸਟਾਰ, ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ, ਜਿੱਥੇ ਸਾਰਾ ਅਲੀ ਖਾਨ ਤੋਂ ਸਵਾਲ ਕਰਕੇ ਕਪਿਲ ਆਪ ਹੀ ਫਸ ਗਏ। ਕਪਿਲ ਦੇ ਸਵਾਲ 'ਤੇ ਸਾਰਾ ਅਲੀ ਖਾਨ ਨੇ ਖੂਬ ਝਾੜ ਪਾਈ, ਜਿਸ ਤੋਂ ਬਾਅਦ ਕਪਿਲ ਨੇ ਸਾਰਾ ਤੋਂ ਮੁਆਫੀ ਮੰਗੀ।

 
 
 
 
 
 
 
 
 
 
 
 
 
 

Comedy mein lagega romance ka twist jab aayenge Kartik Aaryan aur Sara Ali Khan. Dekhiye #LoveAajKal ke stars ko #TheKapilSharmaShow mein, aaj raat 9:30 baje @kapilsharma @kikusharda @chandanprabhakar @krushna30 @bharti.laughterqueen @sumonachakravarti @banijayasia @archanapuransingh @saraalikhan95 @kartikaaryan

A post shared by Sony Entertainment Television (@sonytvofficial) on Feb 8, 2020 at 7:32pm PST

ਦਰਅਸਲ, ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਕਾਮੇਡੀ ਦੇ ਕਿੰਗ ਮਤਲਬ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਤਾਂ ਕਪਿਲ ਨੇ ਸਾਰਾ ਤੋਂ 'ਲਵ ਆਜ ਕੱਲ 2' ਦੇ ਰੀਮੇਕ ਨੂੰ ਲੈ ਕੇ ਸਵਾਲ ਕੀਤਾ। ਕਪਿਲ ਸ਼ਰਮਾ ਨੇ ਸਾਰਾ ਨੂੰ ਕਿਹਾ ਕਿ 'ਲਵ ਆਜ ਕੱਲ' ਦੇ ਪਹਿਲੇ ਭਾਗ 'ਚ ਇਨ੍ਹਾਂ ਦੇ ਪਾਪਾ ਸੈਫ ਅਲੀ ਖਾਨ ਨੇ ਲੀਡ ਕਿਰਦਾਰ ਨਿਭਾਇਆ ਸੀ। ਦੂਜੀ ਫਿਲਮ 'ਚ ਤੁਸੀਂ ਕਰ ਰਹੇ ਹੋ, ਅਸੀਂ ਕਿ ਸਮਝੀਏ ਤੀਜੀ 'ਚ ਇਬਰਾਹੀਮ ਅਤੇ ਚੌਥੀ 'ਚ ਤੈਮੂਰ ਅਲੀ ਖਾਨ ਦਿਖਾਈ ਦੇਣਗੇ। ਇਸ 'ਤੇ ਸਾਰਾ ਅਲੀ ਖਾਨ ਉਨ੍ਹਾਂ ਨੂੰ ਜਵਾਬ ਦਿੰਦੀ ਹੈ ਕਿ ਦੂਜੀ 'ਚ ਮੈਂ ਨਹੀਂ ਕਾਰਤਿਕ ਕਰ ਰਹੇ ਹਨ, ਇਹ ਰੋਲ। ਕਪਿਲ ਸ਼ਰਮਾ ਨੇ ਕਿਹਾ ਕਿ 'ਲਵ ਆਜ ਕੱਲ 2' 'ਚ ਤੁਸੀਂ ਅਦਾਕਾਰਾ ਹੋ ਅਤੇ ਪਹਿਲੇ ਦੇ 'ਚ ਸੈਫ ਸਰ ਸੀ। ਸਾਰਾ ਨੇ ਕਪਿਲ ਦੀ ਇਹ ਗੱਲ ਸੁਣ ਕੇ ਜਵਾਬ ਦਿੱਤਾ ਅਤੇ ਕਿਹਾ, ਸੈਫ ਸਰ ਅਦਾਕਾਰਾ ਨਹੀਂ ਸੀ, ਤੁਸੀਂ ਕੀ ਬੋਲ ਰਹੇ ਹੋ ਕਪਿਲ? ਇਸ ਫਿਲਮ 'ਚ ਉਨ੍ਹਾਂ ਦੀ ਥਾਂ ਕਾਰਤਿਕ ਆਰੀਅਨ ਨੇ ਰੋਲ ਅਦਾ ਕੀਤਾ ਹੈ। ਸਾਰਾ ਅਲੀ ਖਾਨ ਦੀਆਂ ਇਹ ਗੱਲਾਂ ਸੁਣ ਕੇ ਕਪਿਲ ਨੇ ਉਨ੍ਹਾਂ ਤੋਂ ਹੱਥ ਜੋੜ ਕੇ ਮੁਆਫੀ ਮੰਗੀ। ਸਾਰਾ ਤੇ ਕਪਿਲ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News