ਅਰਚਨਾ ਪੂਰਨ ਸਿੰਘ ਦੇ ਚਿਹਰੇ ਦਾ ਉਡਿਆ ਰੰਗ, ਜਦੋਂ ਕਪਿਲ ਨੇ ਫੜ੍ਹਿਆ ਰੰਗੇ ਹੱਥੀ (ਵੀਡੀਓ)

10/11/2019 8:51:31 AM

ਮੁੰਬਈ (ਬਿਊਰੋ) — ਅਰਚਨਾ ਪੂਰਨ ਸਿੰਘ ਜੋ ਕਿ ਇਨੀਂ ਦਿਨੀਂ ਕਪਿਲ ਸ਼ਰਮਾ ਦੇ ਟੀ. ਵੀ. ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਹਾਸਿਆਂ ਦੇ ਠਹਾਕਿਆਂ ਨਾਲ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰਦੇ ਹੋਏ ਨਜ਼ਰ ਆਉਂਦੇ ਹਨ। ਜਿਸਦੇ ਚੱਲਦੇ ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਦੀ ਨੋਕ-ਝੋਕ ਵਾਲੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ 'ਚ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਕਪਿਲ ਸ਼ਰਮਾ ਨੇ ਅਰਚਨਾ ਪੂਰਨ ਸਿੰਘ ਨੂੰ ਗੋਲ-ਗੱਪੇ ਖਾਂਦੇ ਹੋਏ ਰੰਗੀ ਹੱਥੀ ਫੜ੍ਹ ਲਿਆ।

 
 
 
 
 
 
 
 
 
 
 
 
 
 

PARDE KE PEECHHE: Caught red handed 🙈 by @kapilsharma eating production ke 'gol gappe' with @ayushmaansethi Earrings: @azotiique ❤ @guunjanvm #pardekepeeche #backstagesecrets #pakdegaye #golgappe #freekakhana😂 #shootdiaries #candidcamera

A post shared by Archana Puran Singh (@archanapuransingh) on Oct 9, 2019 at 11:07pm PDT


ਜੀ ਹਾਂ ਵੀਡੀਓ 'ਚ ਦੇਖ ਸਕਦੇ ਹੋ, ਕਪਿਲ ਸ਼ਰਮਾ ਇਹ ਕਹਿੰਦੇ ਹਨ ਅਰਚਨਾ ਸ਼ੂਟ ਤੋਂ ਬ੍ਰੇਕ ਲੈ ਕੇ ਅਤੇ ਬਹਾਨਾ ਮਾਰ ਕਿ ਪ੍ਰੋਡਕਸ਼ਨ ਵਾਲਿਆਂ ਵੱਲੋਂ ਲਾਈ ਗੋਲ-ਗੱਪੇ ਦੇ ਸਟਾਲ 'ਤੇ ਗੋਲ-ਗੱਪੇ ਖਾਣ ਪਹੁੰਚ ਗਏ। ਇਸ ਵੀਡੀਓ 'ਚ ਉਨ੍ਹਾਂ ਦੇ ਪੁੱਤਰ ਆਯੂਸ਼ਮਾਨ ਸੇਠੀ ਵੀ ਗੋਲ ਗੱਪੇ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News