ਕਪਿਲ ਸ਼ਰਮਾ ਨੂੰ ਵੱਡਾ ਝੱਟਕਾ, ਨਹੀਂ ਰਿਹਾ ਉਸ ਦਾ ਇਹ ਖਾਸ ਦੋਸਤ

1/19/2018 11:02:20 AM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਫੈਨਜ਼ ਲਈ ਇਕ ਹੋਰ ਬੁਰੀ ਖਬਰ ਆਈ ਹੈ। ਕਪਿਲ ਦੇ ਇੱਕਲੇਪਨ ਦਾ ਸਾਥੀ ਤੇ ਉਸ ਦਾ ਸਭ ਤੋਂ ਕਰੀਬੀ ਦੋਸਤ 'ਜ਼ੰਜੀਰ' ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਦੱਸ ਦੇਈਏ ਕਿ ਜ਼ੰਜੀਰ ਕਪਿਲ ਦੇ ਪਾਲਤੂ ਕੁੱਤੇ ਦਾ ਨਾਂ ਸੀ, ਜਿਸ ਨੂੰ ਉਹ ਪਿਆਰ ਨਾਲ ਜੋਂਜੋ ਬੁਲਾਉਂਦਾ ਸੀ। ਸੂਤਰਾਂ ਮੁਤਾਬਕ 9 ਸਾਲ ਦੇ ਜ਼ੰਜੀਰ ਨੇ 17 ਜਨਵਰੀ ਨੂੰ ਜੁਹੂ ਦੇ ਡਾਕਟਰ ਸਵਾਲੀ ਕਲੀਨਿਕ 'ਚ ਆਖਰੀ ਸਾਹ ਲਿਆ। ਹਾਲ ਹੀ 'ਚ ਜ਼ੰਜੀਰ ਦੀ ਗਲੀ ਦੇ ਕੁੱਤਿਆਂ ਨਾਲ ਲੜਾਈ ਹੋ ਗਈ ਸੀ। ਇਸ ਦੌਰਾਨ ਜੰਜੀਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਇੰਜੈਕਸ਼ਨ ਦੁਆਰਾ ਉਸ ਨੂੰ ਦਵਾਈਆਂ ਦਿੰਦੇ ਸਮੇਂ ਜ਼ੰਜੀਰ ਦੇ ਸਰੀਰ 'ਚ ਇਨਫੈਕਸ਼ਨ ਹੋ ਗਿਆ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ।

PunjabKesari
ਕਪਿਲ ਨੇ ਲਿਆ ਸੀ ਗੋਦ
ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਨੇ ਜ਼ੰਜੀਰ ਨੂੰ 'ਕਾਮੇਡੀ ਨਾਈਟਸ ਵਿਦ ਕਪਿਲ' ਦੌਰਾਨ ਸਾਲ 2014 ਜੁਲਾਈ ਨੂੰ ਗੋਦ ਲਿਆ ਸੀ। ਦੱਸਿਆ ਜਾਂਦਾ ਹੈ ਕਿ ਕਪਿਲ ਆਪਣੇ ਦੋਸਤ ਗਣੇਸ਼ ਦੇ ਘਰ ਗਏ ਸਨ, ਜਿਥੇ ਉਹ ਪਹਿਲੀ ਵਾਰ ਜ਼ੰਜੀਰ ਨਾਲ ਮਿਲੇ। ਕਪਿਲ ਦੇ ਦੋਸਤ ਦੀ ਪਤਨੀ ਜਾਨਵਰਾਂ ਦੀ ਦੇਖਰੇਖ ਕਰਦੀ ਹੈ ਤੇ ਉਹ ਐਨਜੀਓ ਵੀ ਚਲਾਉਂਦੀ ਹੈ।

PunjabKesari
ਕਪਿਲ ਦੇ ਮਾੜੇ ਸਮੇਂ ਦਾ ਸੀ ਸਾਥੀ
ਦੱਸਿਆ ਜਾ ਰਿਹਾ ਹੈ ਕਿ ਕਪਿਲ ਜਦੋਂ ਡਿਪ੍ਰੈਸ਼ਨ ਤੋਂ ਗੁਜ਼ਰ ਰਿਹਾ ਸੀ ਤਾਂ ਜ਼ੰਜੀਰ ਤੇ ਸ਼ਰਾਬ ਹੀ ਉਸ ਦੇ ਸਾਥੀ ਬਣੇ ਸਨ। ਕਪਿਲ ਨੇ 'ਫਿਰੰਗੀ' ਦੇ ਲਾਂਚ ਸਮੇਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਬੁਰੇ ਸਮੇਂ 'ਚ ਮੈਂ ਖੁਦ ਨੂੰ ਦਫਤਰ 'ਚ ਹੀ ਬੰਦ ਕਰ ਲਿਆ ਸੀ। ਉਸ ਸਮੇਂ ਸ਼ਰਾਬ ਦੀ ਬੋਤਲ ਤੇ ਜ਼ੰਜੀਰ ਉਸ ਦੇ ਸਾਥੀ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News