''ਦਿ ਕਪਿਲ ਸ਼ਰਮਾ ਸ਼ੋਅ'' ''ਚ ਮੁੜ ਪਰਤੇ ''ਸਿੱਧੂ'', ਦੇਖ ਅਰਚਨਾ ਨੂੰ ਲੱਗਾ ਧੱਕਾ (ਵੀਡੀਓ)

1/15/2020 10:50:14 AM

ਨਵੀਂ ਦਿੱਲੀ (ਬਿਊਰੋ) — ਕਾਮੇਡੀ ਦਾ ਤੜਕਾ ਲਾਉਣ ਵਾਲੇ ਟੀ. ਵੀ. ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਲੋਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਇਸ 'ਚ ਮਹਿਮਾਨ ਦੀ ਭੂਮਿਕਾ ਨਿਭਾਉਣ ਵਾਲੇ ਨਵਜੋਤ ਸਿੰਘ ਸਿੱਧੂ ਕਾਫੀ ਪਹਿਲਾ ਹੀ ਸ਼ੋਅ ਤੋਂ ਬਾਹਰ ਹੋ ਗਏ ਸਨ। ਇਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਸ਼ੋਅ 'ਚ ਪਰਮਾਨੈਂਟ ਗੈਸਟ ਦੀ ਭੂਮਿਕਾ ਨਿਭਾ ਰਹੀ ਹੈ ਪਰ ਹੁਣ ਸ਼ੋਅ 'ਚ ਇਕ ਵਾਰ ਫਿਰ ਸਿੱਧੂ ਨਜ਼ਰ ਆਉਣ ਵਾਲੇ ਹਨ। ਅਜਿਹੇ 'ਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਮੌਜੂਦਾ ਸਮੇਂ ਜ਼ੋਰ-ਜ਼ੋਰ ਨਾਲ ਠਹਾਕੇ ਲਾਉਣ ਵਾਲੀ ਅਰਚਨਾ ਪੂਰਨ ਸਿੰਘ ਸ਼ੋਅ 'ਚ 'ਸਿੱਧੂ' ਦੇ ਪਹੁੰਚਣ 'ਤੇ ਕੀ ਕਰੇਗੀ।

 

 
 
 
 
 
 
 
 
 
 
 
 
 
 

@kapilsharma ne show pe jab bulaaya, Toh ek alag sa Hungama (2) chaaya!😝😂 ~ It's so much fun being a part of the madness with the man himself. Don't miss it! . . . . . #Hungama2 #TheKapilSharmaShow #gratitude #blessed #fun #comedy #laughter

A post shared by Shilpa Shetty Kundra (@theshilpashetty) on Jan 13, 2020 at 5:02am PST

'ਦਿ ਕਪਿਲ ਸ਼ਰਮਾ ਸ਼ੋਅ' 'ਚ ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਐਂਟਰੀ ਕਰੇਗੀ। ਉਨ੍ਹਾਂ ਦੇ ਸ਼ੋਅ 'ਚ ਐਂਟਰੀ ਕਰਨ ਦੌਰਾਨ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਸ ਦਾ ਇਕ ਵੀਡੀਓ ਖੁਦ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ 'ਚ ਉਹ 'ਸਿੱਧੂ' ਨਾਲ ਡਾਂਸ ਕਰ ਰਹੀ ਹੈ। ਦਰਅਸਲ, ਇਸ ਵੀਡੀਓ 'ਚ ਕਾਮੇਡੀਅਨ ਕਪਿਲ ਸ਼ਰਮਾ ਸਰਦਾਰ ਜੀ ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਉਹ ਪੀਲੀ ਪੱਗ ਤੇ ਨੀਲੇ ਕੁੜਤੇ 'ਚ ਨਜ਼ਰ ਆ ਰਹੇ ਹਨ। ਅਜਿਹੇ 'ਚ ਉਹ ਬਿਲਕੁਲ ਨਵਜੋਤ ਸਿੰਘ ਸਿੱਧੂ ਦੀ ਕਾਪੀ ਲੱਗ ਰਹੇ ਹਨ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਹਿਣਾ ਹੈ ਕਿ ਸ਼ੋਅ 'ਚ ਸਿੱਧੂ ਫਿਰ ਨਜ਼ਰ ਆਉਣ ਵਾਲਾ ਹੈ। ਸਰਦਾਰ ਜੀ ਦੀ ਲੁੱਕ 'ਚ ਕਪਿਲ ਸ਼ਰਮਾ ਦਾ ਵੀਡੀਓ ਪੋਸਟ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਲਿਖਿਆ ਹੈ, ''ਕਪਿਲ ਸ਼ਰਮਾ ਨੇ ਜਦੋਂ ਸ਼ੋਅ 'ਤੇ ਬੁਲਾਇਆ, ਇਕ ਵੱਖਰਾ ਜਿਹਾ ਹੰਗਾਮਾ ਛਾਇਆ। ਇਹ ਖੂਬ ਮਜ਼ੇਦਾਰ ਹੈ। ਇਸ ਨੂੰ ਮਿਸ ਨਾ ਕਰਨਾ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News