ਪਿਤਾ ਬਣੇ ਕਪਿਲ, ਬਾਲੀਵੁੱਡ ਸਿਤਾਰਿਆਂ ਨੇ ਆਪਣੇ-ਆਪਣੇ ਅੰਦਾਜ਼ 'ਚ ਦਿੱਤੀਆਂ ਵਧਾਈਆਂ

12/10/2019 10:59:27 AM

ਨਵੀਂ ਦਿੱਲੀ(ਬਿਊਰੋ)- ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਹੋਸਟ ਤੇ ਕਾਮੇਡੀਅਨ ਕਪਿਲ ਸ਼ਰਮਾ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਧੀ ਨੂੰ ਜਨਮ ਦਿੱਤਾ ਹੈ। ਕਪਿਲ ਨੇ ਟਵਿਟਰ ਰਾਹੀਂ ਆਪਣੇ ਫੈਨਜ਼ ਨੂੰ ਇਹ ਖੁਸ਼ਖਬਰੀ ਦਿੱਤੀ। ਖਬਰ ਆਉਂਦਿਆਂ ਹੀ ਕਪਿਲ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਕਪਿਲ ਨੇ ਟਵੀਟ 'ਚ ਲਿਖਿਆ, ''ਸਾਡੇ ਬੇਟੀ ਹੋਈ ਹੈ। ਤੁਹਾਡੇ ਆਸ਼ੀਰਵਾਦ ਦੀ ਲੋੜ ਹੈ। ਸਾਰਿਆਂ ਦੇ ਪਿਆਰ ਦੀ। ਜੈ ਮਾਤਾ ਦੀ।'' ਕਪਿਲ ਦੇ ਟਵੀਟ ਤੋਂ ਬਾਅਦ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਕਪਿਲ ਦੇ ਪਿਤਾ ਬਣਨ 'ਤੇ ਸਭ ਤੋਂ ਪਹਿਲਾਂ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵਧਾਈ ਦਿੱਤੀ। ਉਨ੍ਹਾਂ ਲਿਖਿਆ,‘‘ਭਾਜੀ ਵਧਾਈ ਹੋਵੇ। ਹੁਣ ਮੈਂ ਅਧਿਕਾਰਤ ਤੌਰ 'ਤੇ ਚਾਚਾ ਬਣ ਗਿਆ ਹਾਂ।’’


ਕੀਕੂ ਸ਼ਾਰਦਾ ਨੇ ਵਧਾਈ ਦਿੰਦਿਆਂ ਲਿਖਿਆ,‘‘ਬੇਹੱਦ ਖੁਸ਼ ਹਾਂ। ਬੱਚੇ ਦਾ ਸਵਾਗਤ ਹੈ।’’


ਅਦਾਕਾਰਾ ਰਕੁਲ ਪ੍ਰੀਤ ਨੇ ਕਪਿਲ ਨੂੰ ਵਧਾਈ ਦਿੱਤੀ।



ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਪਿਲ ਨੇ ਡਲਿਵਰੀ ਡੇਟ ਦਾ ਖੁਲਾਸਾ ਟਵਿਟਰ ਰਾਹੀਂ ਕੀਤਾ ਸੀ। ਅਕਸ਼ੈ ਕੁਮਾਰ ਦੀ ਫਿਲਮ ‘ਗੁੱਡ ਨਿਊਜ਼’ ਦਾ ਫਰਸਟ ਲੁੱਕ ਸ਼ੇਅਰ ਕਰਦਿਆਂ ਕਪਿਲ ਨੇ ਲਿਖਿਆ ਸੀ ਕਿ ਤੁਹਾਡੀ ‘ਗੁੱਡ ਨਿਊਜ਼’ ਤੋਂ ਪਹਿਲਾਂ ਹੀ ਮੇਰੀ ਗੁੱਡ ਨਿਊਜ਼ ਆ ਜਾਵੇਗੀ। ਜ਼ਿਕਰਯੋਗ ਹੈ ਕਿ ‘ਗੁੱਡ ਨਿਊਜ਼’ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਅਕਸ਼ੈ ਨੇ ਵੀ ਕਪਿਲ ਨੂੰ ਉਨ੍ਹਾਂ ਦੀ ਗੁੱਡ ਨਿਊਜ਼ ਲਈ ਵਧਾਈ ਦਿੱਤੀ ਸੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News