ਮੀਕਾ ਸਿੰਘ ਤੋਂ ਬਾਅਦ ਮੁਸ਼ਕਿਲਾਂ 'ਚ ਫਸੇ ਕਪਿਲ ਸ਼ਰਮਾ, ਲੋਕਾਂ ਨੇ ਕੀਤੀ ਬੈਨ ਕਰਨ ਦੀ ਮੰਗ

8/20/2019 11:49:49 AM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਨਾਂ ਨਾਲ ਅਕਸਰ ਹੀ ਸੋਸ਼ਲ ਮੀਡੀਆ 'ਤੇ ਚੁਟਕਲੇ ਵਾਇਰਲ ਹੁੰਦੇ ਰਹਿੰਦੇ ਹਨ। ਇਸ 'ਚ ਕੁਝ ਅਸਲ 'ਚ ਉਨ੍ਹਾਂ ਦੇ ਹੀ ਹੁੰਦੇ ਹਨ ਅਤੇ ਕੁਝ 'ਚ ਜ਼ਬਰਦਸਤੀ ਉਨ੍ਹਾਂ ਨੂੰ ਫਸਾਇਆ ਜਾਂਦਾ ਹੈ। ਅਜਿਹਾ ਹੀ ਇਕ ਚੁਟਕਲਾ ਹਾਲ ਹੀ 'ਚ ਟਵਿਟਰ 'ਤੇ ਆਇਆ, ਜਿਸ 'ਚ ਕਪਿਲ ਸ਼ਰਮਾ ਦੇ ਨਾਂ ਨਾਲ ਲੜਕੀਆਂ ਲਈ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ।  ਇਸ ਨੂੰ ਲੈ ਕੇ ਟਵਿਟਰ ਯੂਜ਼ਰਸ ਨੇ ਉਸ ਖਿਲਾਫ ਗੁੱਸਾ ਜ਼ਾਹਿਰ ਕੀਤਾ ਅਤੇ ਉਸ ਨੂੰ ਬੈਨ ਕਰਨ ਦੀ ਮੰਗ ਕੀਤੀ, ਜਿਸ ਤੋਂ ਬਾਅਦ ਕਪਿਲ ਸ਼ਰਮਾ ਨੂੰ ਖੁਦ ਮੀਡੀਆ ਸਾਹਮਣੇ ਆ ਕੇ ਸਫਾਈ ਦੇਣੀ ਪਈ।

 

 

ਇਹ ਹੈ ਪੂਰਾ ਮਾਮਲਾ
'ਆਵਾਰਾ ਲੜਕਾ ਰਾਜ' ਨਾਂ ਦੇ ਟਵਿਟਰ ਹੈਂਡਲ ਤੋਂ ਇਹ ਚੁਟਕਲਾ ਸ਼ੇਅਰ ਕੀਤਾ ਗਿਆ ਹੈ। ਸਭ ਤੋਂ ਹੇਠਾ ਰਿਫ੍ਰੇਂਸ ਦੇ ਤੌਰ 'ਤੇ ਕਪਿਲ ਸ਼ਰਮਾ ਕਹਿਨ ਲਿਖਿਆ ਗਿਆ। ਚੁਟਕਲਾ ਪੜਦੇ ਹੀ ਵੇਣੀ ਮਾਧਵ ਨਾਂ ਦੀ ਇਕ ਮਹਿਲਾ ਯੂਜ਼ਰ ਨੇ ਲਿਖਿਆ, ''ਆਵਾਰਾਗਰਦੀ ਲਆ ਇਹ ਟਵਿਟਰ ਹੀ ਮਿਲਿਆ ਹੈ? ਆਵਾਰਾਗਰਦੀ ਦਾ ਸ਼ੌਕ ਚੜ੍ਹਿਆ ਹੈ? ਦੇਖਣਾ ਚਾਹੁੰਦੇ ਹੋ ਆਵਾਰਾਗਰਦੀ? ਇਹ ਟਵਿਟਰ ਸੋਸ਼ਲ ਮੀਡੀਆ ਹੈ। ਇਸ ਦਾ ਨਤੀਜਾ ਹਵਾਲਾਤ ਹੁੰਦਾ ਹੈ। ਪੁਲਸ ਤੇਰੇ ਕੋਲ ਪਹੁੰਚਣ 'ਚ ਦੇਰ ਨਹੀਂ ਕਰੇਗੀ, ਜੋ ਕੁਝ ਵੀ ਲਿਖਣਾ ਮਰਿਯਾਦਾ 'ਚ ਰਹਿ ਕੇ ਲਿਖੋ।''

 

ਦੂਜੇ ਯੂਜ਼ਰ ਨੇ ਕੀਤੀ ਕਪਿਲ ਦੇ ਬੈਨ ਦੀ ਮੰਗ
ਵੇਣੀ ਦੇ ਕੁਮੈਂਟ 'ਤੇ ਰਿਪਲਾਈ ਕਰਦੇ ਹੋਏ ਲਾਡੋ ਨਾਂ ਦੇ ਟਵਿਟਰ ਹੈਂਡਲ ਤੋਂ ਭੜਾਸ ਕੱਢੀ ਗਈ। ਇਸ 'ਚ ਲਿਖਿਆ ਗਿਆ, ''ਕਾਸ਼ ਧਮਕੀ ਦੇਣ ਤੋਂ ਪਹਿਲਾਂ ਲਾਸਟ ਲਾਈਨ ਪੜ੍ਹ ਲਈ ਹੁੰਦੀ। ਉਹ ਸ਼ਬਦ ਕਪਿਲ ਸ਼ਰਮਾ ਦੇ ਹਨ। ਹੋ ਸਕੇ ਤਾਂ ਉਸ ਨੂੰ ਬਲਾਕ ਕਰੋ ਅਤੇ ਕੇਸ ਦਰਜ ਕਰਾਓ, ਜੋ ਟੀ. ਵੀ. 'ਤੇ ਫਾਲਤੂ ਬਕਵਾਸ ਕਰਦਾ ਅਤੇ ਸੋਨੀ ਟੀ. ਵੀ. ਦਾ ਵੀ ਬਾਇਕਾਟ ਕਰੋ ਮੈਡਮ। ਟਵਿਟਰ 'ਤੇ ਸਮਾਜਿਕ ਵਰਕਰ ਨਾ ਬਣੋ, ਅਸਲ 'ਚ ਕਰੋ ਲੜਕੀਆਂ ਲਈ ਕੁਝ।

 

ਕਪਿਲ ਸ਼ਰਮਾ ਨੇ ਦਿੱਤਾ ਜਵਾਬ
ਲਾਡੋ ਨਾਂ ਦੇ ਟਵਿਟਰ ਹੈਂਡਲ ਤੋਂ ਆਏ ਕੁਮੈਂਟਸ ਨੂੰ ਦੇਖ ਕੇ ਕਪਿਲ ਸ਼ਰਮਾ ਖੁਦ ਨੂੰ ਨਹੀਂ ਰੋਕ ਸਕੇ। ਉਨ੍ਹਾਂ ਨੇ ਸਾਹਮਣੇ ਆ ਕੇ ਸਫਾਈ ਦੇਣਾ ਹੀ ਸਹੀ ਸਮਝਿਆ। ਕਪਿਲ ਨੇ ਜਵਾਬ 'ਚ ਲਿਖਿਆ, ''ਡਿਅਰ ਸਿਸਟਰ, ਕਾਸ਼ ਤੁਸੀਂ ਰਿਐਕਟ ਕਰਨ ਤੋਂ ਪਹਿਲਾਂ ਫੈਕਟਸ ਚੈਕ ਕਰ ਲੈਂਦੇ। ਉਹ ਸ਼ਬਦ ਮੇਰੇ ਨਹੀਂ ਸਨ। ਬਾਕੀ ਰਾਮ ਜੀ ਸਭ ਠੀਕ ਕਰਨਗੇ। ਧੰਨਵਾਧ''।

 

ਮੀਕਾ ਸਿੰਘ ਹੋ ਚੁੱਕਾ ਹੈ ਬੈਨ
ਦੱਸਣਯੋਗ ਹੈ ਕਿ ਮੀਕਾ ਸਿੰਘ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਉਸ ਸਮੇਂ ਪਾਕਿਸਤਾਨ 'ਚ ਪਰਫਾਰਮ ਕੀਤਾ, ਜਦੋਂ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਭਾਰਤ-ਪਾਕਿਸਤਾਨ 'ਚ ਤਨਾਅ ਬਣਿਆ ਹੋਇਆ ਸੀ। ਐਸੋਸੀਏਸ਼ਨ ਨੇ ਸਟੇਟਮੈਂਟ ਜਾਰੀ ਕਰਕੇ ਕਿਹਾ ਸੀ ਕਿ ਉਹ ਕਿਸੇ ਨੂੰ ਵੀ ਮੀਕਾ ਸਿੰਘ ਨਾਲ ਕੰਮ ਕਰਨ ਦੀ ਆਗਿਆ ਨਹੀਂ ਦੇਣਗੇ ਅਤੇ ਨਾਲ ਹੀ ਐਸੋਸੀਏਸ਼ਨ ਨੇ ਇਸ ਮਾਮਲੇ 'ਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਧਿਆਨ ਦੇਣ ਲਈ ਕਿਹਾ ਸੀ। ਹਾਲਾਂਕਿ, ਹੁਣ ਮੀਕਾ ਸਿੰਘ ਨੇ ਗੱਲਬਾਤ ਕਰਨ ਦੀ ਪਹਿਲ ਕੀਤੀ ਹੈ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News