ਟਰੈਫਿਕ ਤੋਂ ਪ੍ਰੇਸ਼ਾਨ ਕਪਿਲ ਸ਼ਰਮਾ ਨੇ ਕੀਤਾ ਮੈਟਰੋ ਦਾ ਸਫਰ, ਸਾਂਝੀ ਕੀਤੀ ਤਸਵੀਰ

12/25/2019 12:27:10 PM

ਨਵੀਂ ਦਿੱਲੀ(ਬਿਊਰੋ)- ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਕਪਿਲ ਸ਼ਰਮਾ ਇਸ ਤਸਵੀਰ ਵਿਚ ਆਪਣੀ ਕੋ- ਸਟਾਰ ਸੁਮੋਨਾ ਚੱਕਰਵਰਤੀ ਨਾਲ ਹਨ। ਖਾਸ ਗੱਲ ਇਹ ਹੈ ਕਿ ਕਪਿਲ ਸ਼ਰਮਾ ਦਿੱਲੀ ਦੀ ਮੈਟਰੋ ਵਿਚ ਸਫਰ ਕਰਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਸ ਦੇ ਨਾਲ ਲਿਖਿਆ,‘‘ਹੁਣ ਟਰੈਫਿਕ ’ਚ ਫੱਸਣ ਦੀ ਹੋਰ ਜ਼ਰੂਰਤ ਨਹੀਂ ਹੈ। ਦਿੱਲੀ ਮੈਟਰੋ ਲਓ। ਦਿੱਲੀ ਦੀ ਸਰਦੀ।’’ ਇਸ ਤਰ੍ਹਾਂ ਕਪਿਲ ਸ਼ਰਮਾ ਨੇ ਮੈਸੇਜ ਦਿੱਤਾ ਹੈ ਕਿ ਟਰੈਫਿਕ ਤੋਂ ਬਚਨ ਲਈ ਮੈਟਰੋ ਦਾ ਇਸਤੇਮਾਲ ਕਰੋ। ਕਪਿਲ ਸ਼ਰਮਾ ਇਸ ਤਸਵੀਰ ਵਿਚ ਬਲੈਕ ਜੈਕੇਟ ਵਿਚ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਦੇ ਘਰ ਵਿਚ ਬੀਤੇ ਕੁਝ ਦਿਨ ਪਹਿਲਾਂ ਧੀ ਨੇ ਜਨਮ ਲਿਆ ਹੈ। ਇਸ ਦੇ ਨਾਲ ਹੀ ਹਾਲ ਹੀ ਵਿਚ ਕਪਿਲ ਦੇ ਸ਼ੋਅ ਨੇ 100 ਐਪੀਸੋਡ ਪੂਰੇ ਕੀਤੇ ਹਨ। ਜਿਸ ਦਾ ਉਨ੍ਹਾਂ ਨੇ ਗਰੈਂਡ ਸੈਲੀਬ੍ਰੇਸ਼ਨ ਵੀ ਕੀਤਾ।

 

 
 
 
 
 
 
 
 
 
 
 
 
 
 

No need to stay in #traffic anymore 🤗 take a #metro 😎 #newdelhi 🤩 #winters

A post shared by Kapil Sharma (@kapilsharma) on Dec 24, 2019 at 3:32am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News