ਕਰਮਜੀਤ ਅਨਮੋਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ਸਾਂਝੀ ਕੀਤੀ ਖਾਸ ਤਸਵੀਰ
6/5/2020 1:28:02 PM

ਜਲੰਧਰ(ਬਿਊਰੋ)- ਲੋਕਾਂ ਨੂੰ ਹਸਾਉਣ ਵਾਲੇ ਪੰਜਾਬੀ ਕਮੇਡੀਅਨ ਕਲਾਕਾਰ ਕਰਮਜੀਤ ਅਨਮੋਲ, ਜੋ ਕਿ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਨਾਲ ਆਪਣੀ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਲਾਈਫ ਪਾਟਨਰ ਲਈ ਭਾਵੁਕ ਪੋਸਟ ਸਾਂਝੀ ਕੀਤਾ ਹੈ। ਜੀ ਹਾਂ ਵਿਆਹ ਦੀ ਵਰ੍ਹੇਗੰਢ ਦੇ ਮੌਕੇ ’ਤੇ ਉਨ੍ਹਾਂ ਨੇ ਆਪਣੀ ਪਤਨੀ ਗੁਰਜੋਤ ਕੌਰ ਨੂੰ ਵਿਸ਼ ਕਰਦੇ ਹੋਏ ਲਿਖਿਆ, ‘ਮੇਰੀਏ ਸਰਦਾਰਨੀਏ ਤੈਨੂੰ ਉਮਰ ਮੇਰੀ ਲੱਗ ਜਾਵੇ । ਅੱਜ ਸਾਡੇ ਵਿਆਹ ਨੂੰ ਭਾਵੇਂ ਦੋ ਦਹਾਕੇ ਬੀਤ ਗਏ ਪਰ ਇੰਝ ਲੱਗਦਾ ਹੈ ਜਿਵੇਂ ਦੋ ਦਿਨਾਂ ਦੀ ਗੱਲ ਹੋਵੇ । ਜਦੋਂ ਦੀ ਤੂੰ ਮੇਰੀ ਜ਼ਿੰਦਗੀ ਵਿਚ ਆਈ ਐ ਮੇਰੀ ਝੋਲੀ ਖੁਸ਼ੀਆ ਨਾਲ਼ ਭਰ ਦਿੱਤੀ । ਤੂੰ ਹਮੇਸ਼ਾ ਮੇਰੇ ਚੰਗੇ ਮਾੜੇ ਸਮੇਂ ਵਿਚ ਮੇਰਾ ਡੱਟ ਕੇ ਸਾਥ ਦਿੱਤਾ ਤੇ ਮੈਨੂੰ ਮੇਰੇ ਘਰ ਵਿਚ ਹਮੇਸ਼ਾ ਮਹਾਰਾਜਿਆਂ ਵਾਲੀ ਫੀਲਿੰਗ ਦਵਾਉਨੀ ਐ। ਹਰ ਇਕ ਦੁੱਖ ਸੁੱਖ ਦਾ ਭਾਰ ਤੂੰ ਇਕੱਲੀ ਹੀ ਆਪਣੇ ਮੋਢਿਆਂ ਤੇ ਉਠਾ ਲੈਨੀ ਐ ਮੇਰੇ ਪਰਿਵਾਰ ਲਈ ਤੂੰ ਕਿਸੇ ਦੇਵੀ ਤੋਂ ਘੱਟ ਨਹੀਂ । ਤੂੰ ਮੇਰੇ ਮਾਂ ਪਿਓ ਭੈਣ ਭਰਾਵਾਂ ਦਾ ਮੇਰੇ ਨਾਲੋ ਜ਼ਿਆਦਾ ਸਤਿਕਾਰ ਤੇ ਖਿਆਲ ਰੱਖਦੀ ਏ, ਇਸੇ ਲਈ ਮੇਰੇ ਮਾਂ ਪਿਓ ਤੈਨੂੰ ਨੂੰਹ ਰਾਣੀ ਨਹੀਂ ਸਗੋਂ ਧੀ ਰਾਣੀ ਕਹਿ ਕੇ ਬੁਲਾਉਂਦੇ ਹਨ । ਤੇਰੀ ਕੀਤੀ ਪਾਠ ਪੂਜਾ ਤੇ ਮੇਰੇ ਲਈ ਹਰ ਵੇਲੇ ਕੀਤੀਆਂ ਦੁਆਵਾਂ ਦਾ ਹੀ ਅਸਰ ਹੈ, ਜੋ ਵੀ ਮੈਂ ਮੁਕਾਮ ਹਾਸਿਲ ਕਰ ਸਕਿਆ ਹਾਂ । ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਹਰ ਜਨਮ ਵਿੱਚ ਜੀਵਨ ਸਾਥੀ ਦੇ ਰੂਪ ਵਿਚ ਤੂੰ ਹੀ ਮਿਲੇ’ । ਇਸ ਪੋਸਟ ’ਤੇ ਫੈਨਜ਼ ਕੁਮੈਂਟਸ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਹਨ।
ਜੇ ਗੱਲ ਕਰੀਏ ਕਰਮਜੀਤ ਅਨਮੋਲ ਦੀ ਤਾਂ ਉਹ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਸਟਾਰ ਹਨ। ਉਹ ਕਮੇਡੀ ਅਦਾਕਾਰਾ ਹੋਣ ਤੋਂ ਇਲਾਵਾ ਕਈ ਫ਼ਿਲਮ ‘ਚ ਆਪਣੀ ਸੰਜੀਦਾ ਅਦਾਕਾਰੀ ਦੇ ਨਾਲ ਲੋਕਾਂ ਦੀ ਅੱਖਾਂ ਵੀ ਨਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਵਧੀਆ ਗਾਇਕ ਵੀ ਹਨ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸਿੰਗਲ ਟਰੈਕ ਵੀ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਗੀਤ ਵੀ ਗਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ