ਨੱਚਣ 'ਤੇ ਮਜਬੂਰ ਕਰਦਾ ਹੈ ਕਰਮਜੀਤ ਅਨਮੋਲ ਦਾ ਡੁਇਟ ਸੌਂਗ 'ਗਿੱਧਾ'

9/26/2018 2:57:57 PM

ਜਲੰਧਰ (ਬਿਊਰੋ)— ਵੱਖ-ਵੱਖ ਸਖਸ਼ੀਅਤਾਂ ਦੇ ਮਾਲਕ ਕਰਮਜੀਤ ਅਨਮੋਲ ਦਾ ਪੰਜਾਬੀ ਮਨੋਰੰਜਨ ਇੰਡਸਟਰੀ 'ਚ ਕਾਫੀ ਵੱਡਾ ਯੋਗਦਾਨ ਹੈ। ਉਹ ਪਾਲੀਵੁੱਡ ਫਿਲਮਾਂ ਦੇ ਮਸ਼ਹੂਰ ਕਾਮੇਡੀਅਨ, ਐਕਟਰ, ਪ੍ਰੋਡਿਊਸਰ ਤੇ ਗਾਇਕ ਹਨ। 'ਜਿੰਨੇ ਮੇਰਾ ਦਿਲ ਲੁੱੱਟਿਆ', 'ਮਰ ਗਏ ਓਏ ਲੋਕੋ', ਜੱਟ ਐਂਡ ਜੂਲੀਅਟ', 'ਕੈਰੀ ਆਨ ਜੱਟਾ', 'ਸਿੰਘ ਵਰਸੇਜ਼ ਕੌਰ', 'ਲੱਕੀ ਦੀ ਅਣਲੱਕੀ ਸਟੋਰੀ' ਸਮੇਤ ਕਈ ਫਿਲਮਾਂ 'ਚ ਆਪਣੀ ਅਭਿਨੈ ਦਾ ਹੁਨਰ ਦਿਖਾ ਚੁੱਕੇ ਹਨ। ਜਾਣਕਾਰੀ ਮੁਤਾਬਕ ਕਰਮਜੀਤ ਅਨਮੋਲ ਦਾ ਹਾਲ ਹੀ 'ਚ ਇਕ ਡੁਇਟ ਸਾਂਗ 'ਗਿੱਧਾ' ਰਿਲੀਜ਼ ਹੋਇਆ ਹੈ, ਜਿਸ 'ਚ ਉਨ੍ਹਾਂ ਨਾਲ ਰਮਨ ਰੋਮਾਨਾ ਨੇ ਆਪਣੀ ਸੁਰੀਲੀ ਤੇ ਸ਼ਾਨਦਾਰ ਆਵਾਜ਼ ਦਿੱਤੀ ਹੈ।

ਕਰਮਜੀਤ ਅਨਮੋਲ ਦਾ ਇਹ ਗੀਤ ਪੰਜਾਬੀ ਸੱਭਿਆਚਾਰ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਦਰਸਾਉਂਦਾ ਹੈ। ਸਾਗਾ ਮਿਊਜ਼ਿਕ ਦੀ ਪੇਸ਼ਕਸ਼ 'ਗਿੱਧਾ' ਗੀਤ ਨੂੰ ਸੁਣ ਕੇ ਤੁਸੀਂ ਵੀ ਨੱਚਣ 'ਤੇ ਮਜਬੂਰ ਹੋ ਜਾਓਗੇ। ਕਰਮਜੀਤ ਅਨਮੋਲ ਦਾ ਇਹ ਗੀਤ ਭੰਗੜਾ ਥੀਮ ਸੌਂਗ ਹੈ, ਜੋ ਵਿਆਹਾਂ 'ਚ ਡੀ. ਜੇ. 'ਤੇ ਖੂਬ ਵਜਾਇਆ ਜਾਵੇਗਾ। ਦੱਸ ਦੇਈਏ ਕਿ ਕਰਮਜੀਤ ਦੇ ਇਸ ਗੀਤ 'ਚ ਜੱਗੀ ਖਰੂਦ ਤੇ ਰਮਨ ਰੋਮਾਨਾ ਨੇ ਮਾਡਲਿੰਗ ਕੀਤੀ ਹੈ। ਇਸ ਗੀਤ ਨੂੰ ਸੰਗੀਤ ਜੈਸਨ ਥਿੰਦ ਤੇ ਬੋਲ ਦੀਪ ਕੰਧੇਰਾ ਨੇ ਲਿਖੇ ਹਨ। ਸਾਗਾ ਮਿਊਜ਼ਿਕ ਦੇ ਲੇਬਲ ਵਾਲੇ ਇਸ ਗੀਤ  ਦੀ ਵੀਡੀਓ ਸੁਖਰਾਜ ਰੰਧਾਵਾ ਨੇ ਡਾਇਰੈਕਟ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News