ਕਰਮਜੀਤ ਅਨਮੋਲ ਤੇ ਮਲਕੀਤ ਰੌਣੀ ਦਾ ਖਾਸ ਉਪਰਾਲਾ, ਸਪਾਟ ਬੁਆਏਜ਼ ਲਈ ਲੈ ਕੇ ਪਹੁੰਚੇ ਰਾਸ਼ਨ
5/19/2020 1:38:38 PM

ਜਲੰਧਰ (ਬਿਊਰੋ) — ਦੇਸ਼ ਭਰ 'ਚ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਹਰ ਪਾਸੇ ਤੜਥੱਲੀ ਮਚਾਈ ਹੋਈ ਹੈ। ਇਸ ਦੌਰਾਨ ਦੇਸ਼ ਭਰ 'ਚ ਲਾਕਡਾਊਨ ਜਾਰੀ ਰੱਖਿਆ ਗਿਆ ਹੈ, ਜਿਸ ਕਾਰਨ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਖਾਸ ਕਰਦੇ ਉਹ ਲੋਕ ਜਿਹੜੇ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਅਜਿਹੇ ਹੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਪਾਲੀਵੁੱਡ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕਰਮਜੀਤ ਅਨਮੋਲ, ਮਲਕੀਤ ਰੌਣੀ ਅਤੇ ਗਿੱਪੀ ਗਰੇਵਾਲ।
ਕਰਮਜੀਤ ਅਨਮੋਲ ਨੇ ਇਸ ਦੌਰਾਨ ਕਿਹਾ, ਜੇਕਰ ਸਾਡੇ ਨਾਲ ਕੰਮ ਕਰਨ ਵਾਲੇ ਸਪਾਟ ਬੁਆਏਜ਼ ਹਨ, ਮੈਂ ਰੋਜ਼ਾਨਾ ਉਨ੍ਹਾਂ ਨੂੰ ਫੋਨ ਕਰਕੇ ਪੁੱਛਦਾ ਹਾਂ ਕਿ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਹੈ ਤਾਂ ਸਾਨੂੰ ਜ਼ਰੂਰ ਦੱਸੋ। ਇਸ ਤੋਂ ਇਲਾਵਾ ਕਰਮਜੀਤ ਅਨਮੋਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਇਸ ਨਾਮੁਰਾਦ ਬੀਮਾਰੀ 'ਤੇ ਕਾਬੂ ਪਾਉਣ।
ਦੱਸਣਯੋਗ ਹੈ ਕਿ ਕਰਮਜੀਤ ਅਨਮੋਲ ਤੇ ਮਲਕੀਤ ਰੌਣੀ ਨੂੰ ਸਪਾਟ ਬੁਆਏਜ਼ ਨੇ 'ਜਗ ਬਣੀ' ਰਾਹੀਂ ਮਦਦ ਦੀ ਗੁਹਾਰ ਲਾਈ ਸੀ। ਜਿਵੇਂ ਹੀ ਕਲਾਕਾਰਾਂ ਨੂੰ ਇਸ ਬਾਰੇ ਪਤਾ ਲੱਗਾ, ਉਨ੍ਹਾਂ ਨੇ ਤੁਰੰਤ ਨੌਰਥ ਜੋਨ ਫਿਲਮ ਅਤੇ ਟੀ. ਵੀ. ਆਰਟਿਸਟ ਐਸੋਸੀਏਸਨ ਦੇ ਜਰੀਏ ਅੱਗੇ ਆ ਕੇ ਸਪਾਟ ਬੁਆਏਜ਼ ਦੀ ਮਦਦ ਕੀਤੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ