ਮੌਤ ਦੀ ਝੂਠੀ ਖਬਰ ਫੈਲਾਉਣ ਵਾਲਿਆਂ ਨੂੰ ਕਰਮਜੀਤ ਅਨਮੋਲ ਦਾ ਮੂੰਹ ਤੋੜ ਜਵਾਬ (ਵੀਡੀਓ)
5/26/2020 10:07:34 AM

ਜਲੰਧਰ (ਬਿਊਰੋ) — ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਦੀ ਕਿਸੇ ਨੇ ਸੋਸ਼ਲ ਮੀਡੀਆ 'ਤੇ ਮੌਤ ਦੀ ਖਬਰ ਫੈਲਾ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਦੁਆ ਸਲਾਮਤੀ ਦੀ ਖਬਰ ਲਈ ਫੋਨ ਆਉਣੇ ਸ਼ੁਰੂ ਹੋ ਗਏ। ਇਹ ਸਭ ਦੇਖਦਿਆਂ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕਰਦੇ ਹੋਏ ਸਪੱਸ਼ਟ ਕੀਤਾ ਕਿ ਉਹ ਬਿਲਕੁਲ ਤੰਦਰੁਸਤ ਅਤੇ ਠੀਕ-ਠਾਕ ਹਨ। ਇਸ ਵੀਡੀਓ 'ਚ ਕਰਮਜੀਤ ਅਨਮੋਲ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਫੋਨ ਕਰਕੇ ਉਨ੍ਹਾਂ ਦਾ ਹਾਲਚਾਲ ਜਾਣਿਆ ਗਿਆ। ਉਨ੍ਹਾਂ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਇਸ ਤਰ੍ਹਾਂ ਦੀ ਖਬਰ ਲਗਾਈ ਸੀ, ਉਸ ਦੀ ਆਈ. ਡੀ. ਜਦੋਂ ਚੈਕ ਕੀਤੀ ਗਈ ਤਾਂ ਉਸ ਸ਼ਖਸ ਨੇ ਕਈ ਫਿਲਮੀ ਹਸਤੀਆਂ ਦੀਆਂ ਅਜਿਹੀਆਂ ਫੇਕ ਖਬਰਾਂ ਲਗਾਈਆਂ ਹੋਈਆਂ ਸਨ।
Waheguru di Mehar sadka main bilkul theek haan
A post shared by Karamjit Anmol (@karamjitanmol) on May 24, 2020 at 7:47am PDT
ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮ ਜਗਤ ਦੀ ਹਰ ਦੂਜੀ ਫਿਲਮ 'ਚ ਉਹ ਨਜ਼ਰ ਆਉਂਦੇ ਹਨ। ਕੋਈ ਵੀ ਫਿਲਮ ਉਨ੍ਹਾਂ ਤੋਂ ਬਗੈਰ ਅਧੂਰੀ ਜਿਹੀ ਜਾਪਦੀ ਹੈ। ਕਰਮਜੀਤ ਅਨਮੋਲ ਇੱਕ ਬਿਹਤਰੀਨ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਗਾਇਕ ਵੀ ਹਨ। ਉਨ੍ਹਾਂ ਨੇ ਹੁਣ ਤੱਕ ਕਈ ਗੀਤ ਕੱਢੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ