ਕਰਮਜੀਤ ਅਨਮੋਲ ਦੇ ਦੀਵਾਨੇ ਪ੍ਰਵਾਸੀ ਮਜ਼ਦੂਰ, ਫਿਲਮ ਲਈ ਜ਼ੀਰੀ ਲਾਉਣ ਤੋਂ ਕੀਤਾ ਮਨ੍ਹਾ (ਵੀਡੀਓ)

6/19/2019 1:04:04 PM

ਜਲੰਧਰ (ਬਿਊਰੋ) — ਪੰਜਾਬੀ ਫਿਲਮਾਂ ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਤੇ ਉੱਘੇ ਅਦਾਕਾਰ ਕਰਮਜੀਤ ਅਨਮੋਲ ਦੀ ਆਉਣ ਵਾਲੀ ਫਿਲਮ 'ਮਿੰਦੋ ਤਸੀਲਦਾਰਨੀ' ਨੂੰ ਦੇਖਣ ਲਈ ਪੰਜਾਬੀ ਲੋਕ ਹੀ ਨਹੀਂ ਸਗੋਂ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਵੀ ਉਤਾਵਲੇ ਹਨ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ 'ਉਹ ਆਪਣੇ ਸਾਰੇ ਕੰਮ ਛੱਡ ਕੇ ਫਿਲਮ 'ਮਿੰਦੋ ਤਸੀਲਦਾਰਨੀ' ਦੇਖਣ ਲਈ ਜਾਣਗੇ।' ਦਰਅਸਲ ਹਾਲ ਹੀ 'ਚ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਇਕ ਵਿਅਕਤੀ ਆਉਂਦਾ ਹੈ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਆਖਦਾ ਹੈ ਕਿ ''10 ਕਿਲ੍ਹੇ ਜ਼ੀਰੀ ਲਾ ਕੇ ਮੇਰੇ ਦੋਸਤ ਦੀ ਪਨੀਰੀ ਪੁੱਟ ਕੇ ਪੰਜ ਕਿਲ੍ਹੇ ਹੋਰ ਜ਼ੀਰੀ ਲਾਉਣੀ ਹੈ ਅਤੇ ਅਸੀਂ ਤੁਹਾਨੂੰ 30 ਤਰੀਕ ਨੂੰ ਵਿਹਲੇ ਕਰ ਦਿਆਂਗੇ ਪਰ ਪ੍ਰਵਾਸੀ ਮਜ਼ਦੂਰ ਸਾਫ ਇਨਕਾਰ ਕਰ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਨਹੀਂ ਲਾਵਾਂਗੇ ਜ਼ੀਰੀ ਕਿਉਂਕਿ ਅਸੀਂ 28 ਤਰੀਕ ਨੂੰ ਫਿਲਮ ਦੇਖਣ ਜਾਣਾ ਹੈ। ਇਸ ਤੋਂ ਬਾਅਦ ਵਿਅਕਤੀ ਪੁੱਛਦਾ ਅੱਛਾ ਕਿਹੜੀ ਫਿਲਮ ਦੇਖਣ ਜਾਣਾ? ਇਸ ਦੇ ਜਵਾਬ 'ਚ ਮਜ਼ਦੂਰ ਆਖਦਾ ਹੈ ਕਿ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦੇਖਣ ਜਾ ਰਹੇ ਹਾਂ, ਜੋ 28 ਤਰੀਕ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਬਾਅਦ ਸ਼ਖਸ ਆਖਦਾ ਹੈ ਚੱਲੋ ਤੁਸੀਂ ਫਿਲਮ ਦੇਖ ਲੈਣਾ ਜ਼ੀਰੀ ਅਸੀਂ ਖੁਦ ਹੀ ਲਾ ਲਵਾਂਗੇ, ਜਿਸ 'ਤੇ ਪ੍ਰਵਾਸੀ ਮਜ਼ਦੂਰ ਵੀ ਹੋ ਜਾਂਦੇ ਹਨ।''

 
 
 
 
 
 
 
 
 
 
 
 
 
 
 
 

A post shared by Karamjit Anmol (@karamjitanmol) on Jun 18, 2019 at 9:29pm PDT


ਦੱਸ ਦਈਏ ਕਿ ਕਰਮਜੀਤ ਅਨਮੋਲ ਦੀ ਫਿਲਮ 'ਮਿੰਦੋ ਤਸੀਲਦਾਰਨੀ' 28 ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਕਰਮਜੀਤ ਅਨਮੋਲ ਨਾਲ ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਮੁੱਖ ਭੂਮਿਕਾ 'ਚ ਹੈ। ਇਸ ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਇਸ ਫਿਲਮ ਦੇ ਡਿਸਟ੍ਰੀਬਿਊਟਰ 'ਓਮਜੀ ਗਰੁੱਪ' ਦੇ ਮੁਨੀਸ਼ ਸਾਹਨੀ ਹਨ। ਇਹ ਫਿਲਮ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਇਸ ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਹਨ ਅਤੇ ਫਿਲਮ ਦੀ ਕਹਾਣੀ ਵੀ ਅਵਤਾਰ ਸਿੰਘ ਨੇ ਲਿਖੀ ਹੈ, ਜੋ ਕਿ ਇਕ ਪਿੰਡ ਦੇ ਮਾਹੌਲ ਨੂੰ ਪੇਸ਼ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News