ਸੋਸ਼ਲ ਮੀਡੀਆ ''ਤੇ ਛਾਇਆ ਕਰਮਜੀਤ ਵਿਰਦੀ ਦਾ ਗੀਤ ''ਕਬੱਡੀ'' (ਵੀਡੀਓ)

11/12/2019 9:04:33 AM

ਜਲੰਧਰ (ਸੋਮ) - ਕਰਮਜੀਤ ਵਿਰਦੀ, ਉਹ ਨੌਜਵਾਨ ਗਾਇਕ ਹੈ, ਜਿਹੜਾ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਫਿਟਨੈੱਸ ਸਬੰਧੀ ਵੀ ਜਾਣਿਆ ਜਾਂਦਾ ਹੈ। ਫਿਟਨੈੱਸ ਦਾ ਸ਼ੌਕੀਨ ਹੋਣ ਕਰ ਕੇ ਹੀ ਉਸ ਨੇ ਆਪਣਾ ਨਵਾਂ ਗੀਤ 'ਕਬੱਡੀ' ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਇਆ ਹੈ। ਉਸ ਦਾ ਪਹਿਲਾ ਗੀਤ 'ਕਮਾਈਆਂ' ਅਤੇ 'ਲਾਈਫ ਆਫ' ਵੀ ਬਹੁਤ ਨਾਮਣਾ ਖੱਟ ਚੁੱਕੇ ਹਨ। ਉਸ ਦੇ ਨਵੇਂ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਅਮਰੀਕਾ ਦੀ ਸੰਗੀਤ ਕੰਪਨੀ ਯੂ. ਐੱਸ. ਰਿਕਾਰਡਸ ਵਲੋਂ ਰਿਲੀਜ਼ ਕੀਤਾ ਗਿਆ ਹੈ। ਸੰਗੀਤਕ ਧੁਨਾਂ ਏ. ਕੇ. ਐੱਸ. ਨੇ ਤਿਆਰ ਕੀਤੀਆਂ ਹਨ ਜਦਕਿ ਗੀਤ ਦੇ ਬੋਲ ਖੁਦ ਕਰਮਜੀਤ ਵਿਰਦੀ ਨੇ ਹੀ ਲਿਖੇ ਹਨ। ਇਸ ਗੀਤ ਦਾ ਵੀਡੀਓ ਅਮਰੀਕਾ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ।


ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਟੀਮ ਨੂੰ ਬਹੁਤ ਖੁਸ਼ੀ ਹੈ ਕਿ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਹੀ ਪ੍ਰਚਾਰਿਆ ਅਤੇ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੀਡੀਓ ਸਾਈਟਸ ਵਿਚੋਂ ਮੁੱਖ ਸਾਈਟ ਯੂ-ਟਿਊਬ 'ਤੇ ਇਸ ਗੀਤ ਨੂੰ 13 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News