ਪਿਤਾ ਦੀ 13ਵੀਂ ਬਰਸੀ ''ਤੇ ਭਾਵੁਕ ਹੋਏ ਕਰਨ ਔਜਲਾ, ਸ਼ੇਅਰ ਕੀਤੀ ਪੋਸਟ

12/9/2019 12:06:35 PM

ਜਲੰਧਰ (ਬਿਊਰੋ) — ਪੰਜਾਬੀ ਗੀਤਕਾਰ ਤੇ ਗਾਇਕ ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ। ਆਪਣੇ ਗੀਤਾਂ ਨਾਲ ਸ਼ੌਹਰਤ ਖੱਟਣ ਵਾਲੇ ਕਰਨ ਔਜਲਾ ਦੇ ਸੀਨੇ 'ਚ ਅਜਿਹਾ ਦਰਦ ਲੁਕਿਆ ਹੈ, ਜਿਸ ਦੀ ਚੀਸ ਅੱਜ ਵੀ ਉਨ੍ਹਾਂ ਨੂੰ ਪੈਂਦੀ ਹੈ। ਦਰਅਸਲ, ਕਰਨ ਔਜਲਾ ਨੇ ਨਿੱਕੀ ਉਮਰੇ ਹੀ ਆਪਣੇ ਪਿਤਾ ਨੂੰ ਹਮੇਸ਼ਾ ਲਈ ਗੁਆਹ (ਖੋਹ) ਲਿਆ ਸੀ। ਦੱਸ ਦਈਏ ਕਿ ਕੋਈ ਵੀ ਇਨਸਾਨ ਆਪਣੀ ਜਿੰਨੀ ਮਰਜੀ ਸ਼ੌਹਰਤ ਹਾਸਲ ਕਰ ਲਵੇ ਪਰ ਮਾਪਿਆਂ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ, ਜਿਸ ਦੇ ਚੱਲਦਿਆਂ ਕਰਨ ਔਜਲਾ ਵੀ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਨੇ ਆਪਣੇ ਪਿਤਾ ਦੀ 13ਵੀਂ ਬਰਸੀ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਭਾਵੁਕ ਪੋਸਟ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਅੱਜ 13 ਸਾਲ ਹੋ ਗਏ ਬਾਪੂ, ਇੱਦਾਂ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੋਵੇ... ਬਹੁਤ ਦੂਰ ਤੱਕ ਆ ਗਿਆ ਪਰ ਦੁੱਖ ਇਹ ਆ ਕੱਲ੍ਹ ਈ ਆਇਆ, ਜੇ ਨਾਲ ਇੰਨੀ ਦੂਰ ਤੱਕ ਆਉਂਦਾ ਤਾਂ ਸਵਾਦ ਆ ਜਾਣਾ ਸੀ ਪਰ ਰੱਬ ਨੂੰ ਜੋ ਮਨਜ਼ੂਰ ਸੀ ਉਹੀ ਹੋਇਆ... ਬਹੁਤ ਔਖਾ ਲੋਕਾਂ ਸਾਹਮਣੇ ਹੱਸਕੇ ਰਹਿਣਾ, ਜਦੋਂ ਦਿਲ ਅੰਦਰੋਂ ਰੋਜ ਰੋਂਦਾ ਹੋਵੇ, ਕਿਸੇ ਨੂੰ ਕੀ ਪਤਾ ਤੂੰ ਮੈਨੂੰ ਕਿਵੇਂ ਪਾਲਿਆ, ਕਿਵੇਂ ਵੱਡਾ ਕੀਤਾ...ਰੱਬ ਤੇਰੀ ਆਤਮਾ ਨੂੰ ਸ਼ਾਂਤੀ ਦੇਵੇ। ਇਕ ਦਿਨ ਤਾਂ ਮਿਲਾਂਗੇ ਜ਼ਰੂਰ।''
PunjabKesari
ਦੱਸ ਦਈਏ ਕਿ ਕਰਨ ਔਜਲਾ ਵਲੋਂ ਸ਼ੇਅਰ ਕੀਤੀ ਤਸਵੀਰ 'ਚ ਉਹ ਆਪਣੇ ਪਿਤਾ ਨਾਲ ਨਜ਼ਰ ਆ ਰਹੇ ਹਨ। ਇਸ ਪੋਸਟ 'ਤੇ ਫੈਨਜ਼ ਤੋਂ ਇਲਾਵਾ ਪੰਜਾਬੀ ਸਿਤਾਰੇ ਵੀ ਟਵੀਟ ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਹਾਲ ਹੀ 'ਚ ਕਰਨ ਔਜਲਾ ਦਾ ਗੀਤ 'ਚਿੱਟਾ ਕੁੜਤਾ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ੁਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਰਨ ਔਜਲਾ 'ਇੰਕ', 'ਹਿਸਾਬ', 'ਕੋਈ ਚੱਕਰ ਨਹੀਂ', 'ਹਿੰਟ', 'ਹੇਅਰ' ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News