ਜਦੋਂ ਸ਼ੋਅ ਦੌਰਾਨ ਕਰਨ ਦਿਓਲ ਨੇ ਕੀਤੀ ਸੰਨੀ ਦਿਓਲ ਦੀ ਮਿਮਿਕ੍ਰੀ

8/28/2019 5:04:25 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਜੋ ਕਿ ‘ਪਲ ਪਲ ਦਿਲ ਕੇ ਪਾਸ’ ਫਿਲਮ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਿਹਾ ਹੈ। ਕਰਨ ਦਿਓਲ ਇਨ੍ਹੀਂ ਦਿਨੀਂ ਆਪਣੇ ਪਿਤਾ ਨਾਲ ਫਿਲਮ ਦੀ ਪ੍ਰਮੋਸ਼ਨ ਕਰਨ ’ਚ ਰੁੱਝੇ ਹੋਏ ਹਨ। ਹਾਲ ਹੀ ’ਚ ਕਰਨ ਦਿਓਲ ਦਾ ਇਕ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕਰਨ ਦਿਓਲ ਆਪਣੇ ਪਿਤਾ ਸੰਨੀ ਦਿਓਲ ਦੀ ਮਿਮਿਕ੍ਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਕਰਨ ਆਪਣੇ ਪਿਤਾ ਦਾ ਫੇਮਸ ‘ਤਾਰੀਖ ਪੇ ਤਾਰੀਖ’ ਵਾਲਾ ਡਾਇਲਾਗ ਬੋਲ ਕੇ ਆਪਣੀ ਫਿਲਮ ‘ਪਲ ਪਲ ਦਿਲ ਕੇ ਪਾਸ’ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬੇਟੇ ਦੀ ਮਿਮਿਕ੍ਰੀ ਸੁਣ ਕੇ ਸੰਨੀ ਦਿਓਲ ਹੱਸਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Taarik pe taarik by Karan Deol In front of sunny Deol 😱😱 Join @punjabiworldcinema @iambobbydeol @imkarandeol @iamsunnydeol @aapkadharam @zeestudiosofficial #bollywood #pollywood #punjabi #punjabiworldcinema #sunnydeol #dharmendra #bobbydeol #ajaydevgan #salmankhan #karandeol ##bollywoodhot #bollywooddance #arijitsingh #hindisongs #hindi #katrinakaif

A post shared by Punjabi World Cinema (@punjabiworldcinema) on Aug 28, 2019 at 12:31am PDT


ਦੱਸ ਦਈਏ ਬੀਤੇ ਦਿਨੀਂ ਹੀ ਫਿਲਮ ਦਾ ਟਾਈਟਲ ਟਰੈਕ ਦਰਸ਼ਕਾਂ ਦੇ ਸਾਹਮਣੇ ਸਨਮੁਖ ਹੋਇਆ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ। ਇਹ ਇਕ ਰੁਮਾਂਟਿਕ ਫਿਲਮ ਹੈ। ਸੰਨੀ ਦਿਓਲ ਵੱਲੋਂ ਡਾਇਰੈਕਟ ਕੀਤੀ ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ। 


 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News