B'Day: ਦੋ ਸਾਲ ਦੇ ਹੋਏ ਕਰਨ ਜੌਹਰ ਦੇ ਬੱਚੇ ਯਸ਼ ਅਤੇ ਰੂਹੀ
2/7/2019 3:39:26 PM
ਮੁੰਬਈ(ਬਿਊਰੋ)— ਅੱਜ ਯਾਨੀ 7 ਫਰਵਰੀ ਨੂੰ ਬਾਲੀਵੁੱਡ ਫਿਲਮਮੇਕਰ ਕਰਨ ਜੌਹਰ ਦੇ ਬੱਚੇ ਯਸ਼ ਅਤੇ ਰੂਹੀ ਦਾ ਜਨਮਦਿਨ ਹੈ। ਕਰਨ ਜੌਹਰ 2017 'ਚ ਸੈਰੋਗੇਸੀ ਦੁਆਰਾ ਪਿਤਾ ਬਣੇ ਸਨ। ਯਸ਼ ਅਤੇ ਰੂਹੀ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਟਾਰ ਕਿਡਸ 'ਚੋਂ ਹਨ। ਕਰਨ ਜੌਹਰ ਅਕਸਰ ਉਨ੍ਹਾਂ ਨੂੰ ਆਪਣੇ ਨਾਲ ਰੱਖਦੇ ਹਨ।
ਯਸ਼ ਅਤੇ ਰੂਹੀ ਵਿਚਕਾਰ ਕਾਫੀ ਵਧੀਆ ਬਾਂਡਿੰਗ ਹੈ। ਦੋਵਾਂ ਦੀ ਇਕ-ਦੂਜੇ ਨੂੰ ਗਲੇ ਮਿਲਦੇ ਹੋਏ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਬੀਤੇ ਸਾਲ ਕਰਨ ਜੌਹਰ ਨੇ ਉਨ੍ਹਾਂ ਦੇ ਪਹਿਲੇ ਬਰਥਡੇ 'ਤੇ ਗਰੈਂਡ ਪਾਰਟੀ ਰੱਖੀ ਸੀ ਜਿਸ 'ਚ ਸੈਫ ਅਤੇ ਕਰੀਨਾ ਦਾ ਬੇਟਾ ਤੈਮੂਰ, ਅਭਿਸ਼ੇਕ ਅਤੇ ਐਸ਼ ਦੀ ਧੀ ਆਰਾਧਿਆ, ਸ਼ਾਹਰੁਖ ਦੇ ਬੇਟੇ ਅਬਰਾਮ ਨਾਲ ਕਈ ਹੋਰ ਬੱਚੇ ਇਸ ਪਾਰਟੀ ਦਾ ਹਿੱਸਾ ਬਣੇ ਸਨ।
ਖਬਰਾਂ ਮੁਤਾਬਕ ਇਸ ਵਾਰ ਵੀ ਕਰਨ ਜੌਹਰ ਨੇ ਗਰੈਂਡ ਪਾਰਟੀ ਪਲਾਨ ਕੀਤੀ ਹੈ ਜਿਸ 'ਚ ਸਟਾਰ ਕਿਡਸ ਦੇ ਨਾਲ-ਨਾਲ ਕਰਨ ਜੌਹਰ ਦੇ ਵੀ ਦੋਸਤ ਸ਼ਾਮਿਲ ਹੋਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ