ਸੁਸ਼ਾਂਤ ਦੀ ਮੌਤ ਨਾਲ ਆਲੀਆ ਤੇ ਕਰਨ ਜੌਹਰ ਨੂੰ ਹੋਇਆ ਲੱਖਾਂ ਦਾ ਨੁਕਸਾਨ, ਜਾਣੋ ਪੂਰਾ ਮਾਮਲਾ

6/17/2020 4:52:08 PM

ਜਲੰਧਰ (ਬਿਊਰੋ) : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਪੈਦਾ ਹੋਏ ਭੇਦਭਾਵ ਦੇ ਮੁੱਦੇ ਦੀ ਅੱਗ 'ਚ ਕਰਨ ਜੌਹਰ ਅਤੇ ਆਲੀਆ ਭੱਟ ਦਾ ਇੰਸਟਾਗ੍ਰਾਮ ਹੈਂਡਲ ਝੁਲਸ ਰਿਹਾ ਹੈ। ਕਰਨ ਜੌਹਰ ਤੇ ਆਲਿਆ ਭੱਟ ਨੂੰ ਦੋ ਹੀ ਦਿਨਾਂ 'ਚ ਹਜ਼ਾਰਾ ਇੰਸਟਾਗ੍ਰਾਮ ਫੋਲੋਅਰਜ਼ ਦਾ ਨੁਕਸਾਨ ਹੋਇਆ ਹੈ। ਲੋਕ ਉਨ੍ਹਾਂ ਨੂੰ ਅਨਫਾਲੋ ਕਰ ਰਹੇ ਹਨ। ਇਸ ਅੱਗ ਨੂੰ ਹਵਾ ਦੇਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਇਸ ਮਾਮਲੇ 'ਚ ਜ਼ਬਰਦਸਤ ਇਜ਼ਾਫਾ ਹੋਇਆ ਹੈ। ਸਾਫ ਹੈ ਕਈ ਲੋਕਾਂ ਨੂੰ ਕੰਗਨਾ ਦੀ ਗੱਲ ਸਹੀ ਲੱਗ ਰਹੀ ਹੈ। ਇਸ ਲਈ ਉਨ੍ਹਾਂ ਦੇ ਫਾਲੋਅਰਜ਼ ਤੇਜ਼ੀ ਨਾਲ ਵੱਧ ਰਹੇ ਹਨ। ਉਹ ਕੰਗਨਾ ਹੀ ਸੀ, ਜਿਨ੍ਹਾਂ ਨੇ ਨੈਪੋਟਿਜ਼ਮ ਦਾ ਮੁੱਦਾ ਬਾਲੀਵੁੱਡ 'ਚ ਉਠਾਇਆ ਸੀ। ਉਨ੍ਹਾਂ ਨੇ ਸਿੱਧਾ-ਸਿੱਧਾ ਕਰਨ ਜੌਹਰ 'ਤੇ ਦੋਸ਼ ਲਾਇਆ ਤੇ ਇਸ ਮੁੱਦੇ ਨੂੰ ਸ਼ਾਂਤ ਨਹੀਂ ਹੋਣ ਦਿੱਤਾ। ਸੁਸ਼ਾਂਤ ਦੀ ਮੌਤ 'ਤੇ ਜਾਰੀ ਕੀਤੀ ਵੀਡੀਓ 'ਚ ਉਨ੍ਹਾਂ ਦਾ ਗੁੱਸਾ ਸਾਫ ਦੇਖਣ ਨੂੰ ਮਿਲ ਰਿਹਾ ਸੀ। ਜੇਕਰ ਸੋਸ਼ਲ ਮੀਡੀਆ 'ਤੇ ਕੁਝ ਸਮੇਂ ਬਿਤਾਉਂਗੇ ਤਾਂ ਪਾਓਗੇ ਕਿ ਕਿਸ ਤਰ੍ਹਾਂ ਲੋਕਾਂ 'ਚ ਸੁਸ਼ਾਂਤ ਦੀ ਮੌਤ ਨੂੰ ਲੈ ਕੇ ਗੁੱਸੇ 'ਚ ਹਨ ਤੇ ਉਹ ਸਾਜ਼ਿਸ਼ ਕਤਲ ਤਕ ਕਰਾਰ ਦੇ ਰਿਹਾ ਹੈ।
PunjabKesari
ਲੋਕਾਂ ਨੇ ਕਰਨ ਜੌਹਰ, ਆਲਿਆ ਭੱਟ, ਸੋਨਮ ਕਪੂਰ ਨੂੰ ਨਿਸ਼ਾਨੇ 'ਤੇ ਲਿਆ ਤੇ ਇਹ ਲੋਕ ਟਵਿੱਟਰ 'ਤੇ ਟਾਪ ਟ੍ਰੇਡ 'ਚ ਸ਼ਾਮਲ ਹੋਏ ਕਿਉਂਕਿ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੀਆਂ ਪੁਰਾਣੀ ਹਰਕਤਾਂ 'ਤੇ ਲੋਕ ਗੱਲਾਂ ਕਰਨ ਲੱਗੇ ਸਨ। ਇਨ੍ਹਾਂ ਪੁਰਾਣੀਆਂ ਗੱਲਾਂ ਦਾ ਅਸਰ ਹੋਇਆ ਕਿ ਕਰਨ ਜੌਹਰ ਤੇ ਆਲਿਆ ਭੱਟ 'ਕਾਫੀ ਵਿਦ ਕਰਨ' 'ਚ ਸੁਸ਼ਾਂਤ ਦਾ ਮਜ਼ਾਕ ਉਡਾਉਣ ਲਈ ਨਿਸ਼ਾਨੇ 'ਤੇ ਆ ਗਏ ਹਨ। ਹੁਣ ਦੋਵਾਂ ਨੂੰ ਇਸ ਦੀ ਕੀਮਤ ਇੰਸਟਾਗ੍ਰਾਮ 'ਤੇ ਚੁਕਾਉਣੀ ਪੈ ਰਹੀ ਹੈ।

ਸਪਾਟਬੁਆਏ ਨੇ ਆਪਣੀ ਖ਼ਬਰ 'ਚ ਦਾਅਵਾ ਕੀਤਾ ਹੈ ਕਿ ਆਲੀਆ ਨੂੰ ਲਗਪਗ ਇੱਕ ਲੱਖ ਫਾਲੋਅਰਜ਼ ਦਾ ਨੁਕਸਾਨ ਕੁਝ ਘੰਟਿਆਂ 'ਚ ਹੀ ਹੋ ਗਿਆ ਹੈ। ਕਰਨ ਜੌਹਰ ਨੇ ਤਾਂ ਸਿਰਫ਼ 20 ਮਿੰਟ 'ਚ ਇੱਕ ਲੱਖ ਫਾਲੋਅਰਜ਼ ਗਵਾ ਲਏ ਹਨ। ਫਾਇਦਾ ਕੰਗਨਾ ਨੂੰ ਹੋਇਆ ਹੈ ਉਨ੍ਹਾਂ ਦੇ ਖਾਤੇ 'ਚ ਲਗਪਗ 20 ਲੱਖ ਫਾਲੋਅਰਜ਼ ਸੀ, ਜੋ ਹੁਣ ਵੱਧ ਕੇ 32 ਲੱਖ ਹੋ ਗਏ ਹਨ। ਇਹ ਉਨ੍ਹਾਂ ਦੇ ਉਸ ਵੀਡੀਓ ਦਾ ਅਸਰ ਹੈ, ਜੋ ਉਨ੍ਹਾਂ ਨੇ ਸੁਸ਼ਾਂਤ ਦੀ ਮੌਤ ਮਗਰੋਂ ਪੋਸਟ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News