B''DAY SPL : ''ਕੁਛ ਕੁਛ ਹੋਤਾ ਹੈ'' ਨਾਲ ਕਰਨ ਜੌਹਰ ਨੇ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ
5/25/2020 2:36:19 PM

ਮੁੰਬਈ(ਬਿਊਰੋ)— ਮਸ਼ਹੂਰ ਫਿਲਮਮੇਕਰ ਅਤੇ ਅਭਿਨੇਤਾ ਕਰਨ ਜੌਹਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 25 ਮਈ 1972 ਨੂੰ ਪ੍ਰੋਡਿਊਸਰ ਯਸ਼ ਜੌਹਰ ਤੇ ਹੀਰੂ ਜੌਹਰ ਦੇ ਘਰ ਹੋਇਆ ਸੀ। ਕਰਨ ਜੌਹਰ ਫਿਲਮਮੇਕਰ ਤੋਂ ਇਲਾਵਾ ਸਕ੍ਰੀਨ ਰਾਇਟਰ, ਕੋਸਟ ਡਿਜ਼ਾਈਨਰ ਅਤੇ ਇੱਕ ਸ਼ਾਨਦਾਰ ਅਭਿਨੇਤਾ ਹੈ।
ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਰਾਹੀਂ ਬਤੌਰ ਸਹਾਇਕ ਨਿਰਦੇਸ਼ਕ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਜੌਹਰ ਅੱਜ 48 ਸਾਲ ਦਾ ਹੋ ਚੁੱਕੇ ਹਨ।
ਕਰਨ ਜੌਹਰ ਨੇ ਸਾਲ 1998 'ਚ ਰਿਲੀਜ਼ ਫਿਲਮ 'ਕੁਛ ਕੁਛ ਹੋਤਾ ਹੈ' ਨਾਲ ਡਾਇਰੈਕਸ਼ਨ ਦੀ ਦੁਨੀਆ 'ਚ ਕਦਮ ਰੱਖਿਆ ਸੀ।
ਇਸ ਤੋਂ ਇਲਾਵਾ ਕਰਨ ਜੌਹਰ 'ਕਭੀ ਖੁਸ਼ੀ ਕਭੀ ਗਮ', 'ਕਭੀ ਅਲਵਿਦਾ ਨਾ ਕਹਿਣਾ' ਅਤੇ 'ਮਾਈ ਨੇਮ ਇਜ਼ ਖਾਨ' ਵਰਗੀਆਂ ਸ਼ਾਨਦਾਰ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ।
ਸਾਲ 2004 'ਚ ਆਪਣੇ ਪਿਤਾ ਯਸ਼ ਜੌਹਰ ਦੇ ਦਿਹਾਂਤ ਤੋਂ ਬਾਅਦ ਕਰਨ ਨੇ ਧਰਮਾ ਪ੍ਰੋਡਕਸ਼ਨ ਦੀ ਕਮਾਂਡ ਆਪਣੇ ਹੱਥਾਂ 'ਚ ਲੈ ਲਈ ਸੀ। ਬਤੌਰ ਪ੍ਰੋਡਿਊਸਰ ਉਨ੍ਹਾਂ ਦੀ ਲਿਸਟ 'ਚ 'ਕਲ ਹੋ ਨਾ ਹੋ', 'ਦੋਸਤਾਨਾ', 'ਆਈ ਹੇਟ ਲਵ ਸਟੋਰੀ', 'ਅਗਨੀਪਥ' ਅਤੇ 'ਯੇ ਜਵਾਨੀ ਹੈ ਦੀਵਾਨੀ' ਫਿਲਮਾਂ ਸ਼ਾਮਲ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ