ਕਰਨ ਜੌਹਰ ਦੀ ਪਾਰਟੀ 'ਤੇ ਮਚਿਆ ਬਵਾਲ, ਸਿਰਸਾ ਨੇ ਕੀਤੀ FIR ਤੇ ਡੋਪ ਟੈਸਟ ਦੀ ਮੰਗ

8/2/2019 10:42:51 AM

ਮੁੰਬਈ (ਬਿਊਰੋ) — ਕਰਨ ਜੌਹਰ ਦੀ ਹਾਊਸ ਪਾਰਟੀ 'ਚ ਪਹੁੰਚੇ ਕਈ ਵੱਡੇ ਸਿਤਾਰਿਆਂ ਦਾ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਖੂਬ ਬਵਾਲ ਹੋ ਰਿਹਾ ਹੈ। ਇਸ ਪਾਰਟੀ 'ਚ ਦੀਪਿਕਾ ਪਾਦੂਕੋਣ, ਰਣਬੀਰ ਕਪੂਰ, ਮਲਾਇਕਾ ਅਰੋੜਾ ਖਾਨ, ਅਰਜੁਨ ਕਪੂਰ, ਵਰੁਣ ਧਵਨ, ਅਯਾਨ ਮੁਖਰਜੀ, ਜੋ ਇਆ ਅਖਤਰ, ਸ਼ਾਹਿਦ ਕਪੂਰ ਤੇ ਵਿੱਕੀ ਕੌਸ਼ਲ ਵਰਗੇ ਵੱਡੇ ਸਿਤਾਰੇ ਨਜ਼ਰ ਆਏ ਸਨ। ਵੀਡੀਓ 'ਚ ਸਾਰੇ ਸਟਾਰਸ ਦੇ ਹਾਵ ਭਾਵ ਥੋੜ੍ਹੇ ਵੱਖਰੇ ਹੀ ਨਜ਼ਰ ਆ ਰਹੇ ਹਨ। ਸ਼੍ਰਿਮੋਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿਰਸਾ ਨੇ ਕਿਹਾ ਕਿ ਸਾਰੇ ਸਿਤਾਰੇ ਡਰੱਗਜ਼ ਦੇ ਨਸ਼ੇ ਹਨ। ਵਿਧਾਇਕ ਲਗਾਤਾਰ ਇਸ ਮਾਮਲੇ 'ਤੇ ਮੋਰਚੇ ਖੋਲ੍ਹਦੇ ਨਜ਼ਰ ਆ ਰਹੇ ਹਨ।

ਡੋਪ ਟੈਸਟ ਨਾਲ ਗਲਤ ਸਾਬਿਤ ਕਰਨ ਮੈਨੂੰ ਸਿਤਾਰੇ : ਮਨਜਿੰਦਰ ਸਿਰਸਾ
ਮਨਜਿੰਦਰ ਸਿਰਦਾ ਦੇ ਦੋਸ਼ ਲਾਉਣ ਤੋਂ ਬਾਅਦ ਕਈ ਬਾਲੀਵੁੱਡ ਸਿਤਾਰਿਆਂ ਤੇ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ 'ਤੇ ਭੜਕ ਰਹੇ ਹਨ ਅਤੇ ਬਿਨਾਂ ਸਬੂਤ ਦੇ ਗਲਤ ਦੋਸ਼ ਲਾਉਣ ਦੀ ਗੱਲ ਆਖ ਰਹੇ ਹਨ। ਇਕ ਯੂਜ਼ਰਸ ਨੇ ਟਵਿਟਰ 'ਤੇ ਸਿਰਸਾ ਨੂੰ ਲਿਖਿਆ ਕਿ, ''ਤੁਹਾਨੂੰ ਕੀ ਫਰਕ ਪੈਂਦਾ ਹੈ ਕਿ ਕਰਨ ਜੌਹਰ ਦੀ ਪਾਰਟੀ 'ਚ ਸੈਲੀਬ੍ਰਿਟੀਜ਼ ਡਰੱਗਜ਼ ਦੇ ਨਸ਼ੇ 'ਚ ਚੂਰ ਸਨ।'' ਇਸ 'ਤੇ ਸਿਰਸਾ ਨੇ ਜਵਾਬ ਦਿੰਦੇ ਹੋਏ ਲਿਖਿਆ, ''ਕਿਉਂਕਿ ਤੁਸੀਂ ਇਨ੍ਹਾਂ ਸੈਲੀਬ੍ਰਿਟੀਜ਼ ਦੇ ਬਚਾਅ 'ਚ ਆ ਰਹੇ ਹੋ ਅਤੇ ਇਨ੍ਹਾਂ ਦੇ ਡਰੱਗਜ਼ ਦੇ ਨਸ਼ੇ 'ਚ ਹੋਣ ਦਾ ਸਮਰਥਨ ਕਰ ਰਹੇ ਹੋ। ਇਸ ਲਈ ਅਸੀਂ ਸਾਰੇ ਲੋਕ ਇਸ ਪਾਰਟੀ 'ਚ ਮਜ਼ੂਦ ਸਾਰੇ ਮਹਿਮਾਨਾਂ ਨੂੰ 'ਡੋਪ ਟੈਸਟ' ਕਰਾਉਣ ਦੀ ਅਪੀਲ ਕਰਦੇ ਹਾਂ। ਇਸ ਟੈਸਟ ਦੀ ਰਿਪੋਰਟ ਟਵਿਟਰ 'ਤੇ ਸ਼ੇਅਰ ਕੀਤੀ ਜਾਵੇ। ਪਲੀਜ਼, ਮੈਨੂੰ ਇਸ ਡੋਪ ਟੈਸਟ ਦੀ ਰਿਪੋਰਟ ਨਾਲ ਗਲਤ ਸਾਬਿਤ ਕਰੋ।''

 

ਮੁੰਬਈ ਪੁਲਸ ਨੂੰ ਸਿਤਾਰਿਆਂ ਖਿਲਾਫ ਕੇਸ ਦਰਜ ਕਰਨ ਦੀ ਕੀਤੀ ਮੰਗ
ਇਸ ਤੋਂ ਇਲਾਵਾ ਸਿਰਸਾ ਨੇ ਮੁੰਬਈ ਪੁਲਸ ਨੂੰ ਇਨ੍ਹਾਂ ਸਿਤਾਰਿਆਂ ਖਿਲਾਫ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਹੈ। ਇਕ ਹੋਰ ਟਵੀਟ 'ਚ ਸਿਰਸਾ ਨੇ ਲਿਖਿਆ, ''ਮੈਂ ਇਕ ਕਾਰਨ ਲਈ ਲੜ ਰਿਹਾ ਹਾਂ। ਨਸ਼ੇ ਦੀ ਆਦਤ ਵਾਲੇ ਇਹ ਸਿਤਾਰੇ ਵਾਸਤਵਿਕ ਜੀਵਨ 'ਚ ਇਕ ਗਲਤ ਰੁਝਾਨ ਸਥਾਪਿਤ ਕਰ ਰਹੇ ਹਨ। ਸਕ੍ਰੀਨ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਸਾਡੇ ਸੂਬੇ ਤੇ ਉਥੇ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ। ਮੈਂ ਟਰੋਲਰਸ ਤੋਂ ਪ੍ਰਭਾਵਿਤ ਨਹੀਂ ਹਾਂ। ਉਹ ਮੈਨੂੰ ਗਾਲ੍ਹਾਂ ਦਿੰਦੇ ਰਹਿਣ। ਮੈਂ ਇਸ ਮਾਮਲੇ ਨੂੰ ਅੰਤ ਤੱਕ ਲੈ ਕੇ ਜਾਵਾਂਗਾ ਅਤੇ ਸਿਤਾਰਿਆਂ ਦੇ ਪਾਖੰਡ ਦਾ ਪਰਦਾਫਾਸ਼ ਕਰਾਂਗਾ।''

 

ਕਾਂਗਰਸ ਨੇਤਾ ਮਿਲਿੰਦ ਦੇਵੜਾ ਦਾ ਸਿਰਸਾ ਨੂੰ ਕਰਾਰਾ ਜਵਾਬ
ਦੱਸਣਯੋਗ ਹੈ ਕਿ ਮਨਜਿੰਦਰ ਸਿਰਸਾ ਦੇ ਦੋਸ਼ਾਂ ਖਿਲਾਫ ਕਾਂਗਰਸ ਨੇਤਾ ਮਿਲਿੰਦ ਦੇਵੜਾ ਨੇ ਬਕਵਾਸ ਕਹਿੰਦੇ ਹੋਏ ਉਨ੍ਹਾਂ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੇ ਲਿਖਿਆ ਕਿ ਮੇਰੀ ਪਤਨੀ ਵੀ ਇਸ ਪਾਰਟੀ 'ਚ ਮੌਜੂਦ ਸੀ। ਇਥੇ ਕਿਸੇ ਨੇ ਵੀ ਡਰੱਗਜ਼ ਨਹੀਂ ਲਿਆ ਸੀ। ਇਸ ਲਈ ਝੂਠੀਆਂ ਗੱਲਾਂ ਫੈਲਾਉਣ ਤੇ ਅਜਿਹੇ ਲੋਕਾਂ ਨੂੰ ਬਦਨਾਮ ਕਰਨਾ ਬੰਦ ਕਰੋ, ਜਿਨ੍ਹਾਂ ਨੂੰ ਤੁਸੀਂ ਜਾਣਦੇ ਤੱਕ ਨਹੀਂ। ਮੈਨੂੰ ਉਮੀਦ ਹੈ ਕਿ ਤੁਸੀਂ ਹਿੰਮਤ ਕਰੋਗੇ ਅਤੇ ਸਾਹਮਣੇ ਆ ਕੇ ਮੁਆਫੀ ਮੰਗੋਗੇ।''

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News