ਕਰਨ ਜ਼ੌਹਰ ਨੇ ਲਾਂਚ ਕੀਤੀ ਬੱਚਿਆਂ ''ਤੇ ਲਿਖੀ ਨਵੀਂ ਕਿਤਾਬ, ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਵੀਡੀਓ

11/7/2020 3:01:50 PM

ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਾਇਰੈਕਟਰ ਕਰਨ ਜ਼ੌਹਰ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਤੋਂ ਕਰਨ ਜ਼ੌਹਰ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਕੀਤਾ ਗਿਆ।

PunjabKesari ਜਿਸ ਕਾਰਨ ਕਰਨ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ। ਹਾਲ ਹੀ 'ਚ ਕਰਨ ਨੇ ਆਪਣੇ ਬੱਚਿਆਂ ਯਸ਼ ਅਤੇ ਰੂਹੀ ਦੇ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ। ਦੱਸਣਯੋਗ ਹੈ ਕਿ ਫੈਨਜ਼ ਬਹੁਤ ਸਮੇਂ ਤੋਂ ਕਰਨ ਦੇ ਬੱਚਿਆਂ ਨੂੰ ਮਿਸ ਕਰ ਰਹੇ ਸਨ। 

 

 
 
 
 
 
 
 
 
 
 
 
 
 
 

Phew - Yash & Roohi find the book funny! I hope Big Thoughts of Little Luv makes your little ones laugh just as much as these two! Pre-order the book on Amazon and Flipkart.

A post shared by Karan Johar (@karanjohar) on Nov 5, 2020 at 10:56pm PST

ਸੋਸ਼ਲ ਮੀਡੀਆ 'ਚ ਕਰਨ ਜ਼ੌਹਰ ਯਸ਼ ਅਤੇ ਰੂਹੀ ਦੇ ਨਾਲ ਨਜ਼ਰ ਆ ਰਹੇ ਹਨ। ਕਰਨ ਨੇ ਆਪਣੇ ਬੱਚਿਆਂ 'ਤੇ ਕਿਤਾਬ ਲਿਖੀ ਹੈ ਜਿਸ ਨੂੰ ਡਾਇਰੈਕਟਰ ਵੀਡੀਓ 'ਚ ਲਾਂਚ ਕਰ ਰਹੇ ਹਨ। ਕਰਨ ਜ਼ੌਹਰ ਦੋਵਾਂ ਬੱਚਿਆਂ ਤੋਂ ਵੀ ਕਿਤਾਬ 'ਤੇ ਰਿਐਕਸ਼ਨ ਮੰਗਦੇ ਹਨ। ਪਰ ਦੋਵੇਂ ਬੱਚੇ ਜ਼ੋਰ-ਜ਼ੋਰ ਨਾਲ ਹੱਸਣ ਲੱਗਦੇ ਹਨ। ਬੱਚੇ ਕਿਤਾਬ ਨੂੰ ਫਨੀ ਦੱਸਦੇ ਹਨ। ਬੱਚਿਆਂ ਤੋਂ ਮਿਲੇ ਇਸ ਤਰ੍ਹਾਂ ਦੇ ਰਿਐਕਸ਼ਨ ਨੂੰ ਦੇਖ ਕਰਨ ਹੈਰਾਨ ਰਹਿ ਜਾਂਦੇ ਹਨ। PunjabKesari
ਦੱਸ ਦੇਈਏ ਕਿ ਕਰਨ ਨੇ ਤਿੰਨ ਸਾਲ ਪਹਿਲਾਂ ਆਪਣੀ ਬਾਇਓਗ੍ਰਾਫੀ ਲਿਖੀ ਸੀ। ਜਿਸ ਦਾ ਨਾਂ ' ' ਸੀ। ਉਸ ਬੁੱਕ 'ਚ ਕਰਨ ਨੇ ਆਪਣੇ ਰਾਜ ਖੋਲ੍ਹ ਦਿੱਤੇ ਸਨ। ਹੁਣ ਕਰਨ ਨੇ ਆਪਣੇ ਬੱਚਿਆਂ 'ਤੇ ਕਿਤਾਬ ਲਿਖੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

This news is Content Editor Aarti dhillon

Related News