ਫਿਲਮ ਇੰਡਸਟਰੀ ’ਤੇ ਪਈ ਕੋਰੋਨਾ ਦੀ ਮਾਰ, ਕਰਨ ਜੌਹਰ ਨੇ ਵੀ ਧਰਮਾ ਪ੍ਰੋਡਕਸ਼ਨ ਕੀਤਾ ਬੰਦ

3/17/2020 2:35:55 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਬਾਲੀਵੁੱਡ ਇੰਡਸਟਰੀ ਵਿਚ ਅਸਰ ਦਿਖਾਈ ਦੇ ਲੱਗਾ ਹੈ। ਪ੍ਰੋਡਿਊਸਰਸ ਐਸੋਸੀਏਸ਼ਨ,  ਵੇਸਟਰਨ ਇੰਡੀਆ ਫਿਲਮ ਪ੍ਰੋਡਿਊਸਰਸ ਐਸੋਸੀਏਸ਼ਨ (ਡਬਲੂਆਈਐਫਪੀਏ), ਇੰਡੀਅਨ ਫਿਲਮ ਐਂਡ ਟੀ.ਵੀ. ਪ੍ਰੋਡਿਊਸਰਸ ਕਾਊਂਸਿਲ (ਆਈਐਫਟੀਪੀਸੀ ), ਇੰਡੀਅਨ ਫਿਲਮ ਐਂਡ ਟੀ.ਵੀ. ਡਾਇਰੈਕਟਰਸ ਐਸੋਸੀਏਸ਼ਨ ਅਤੇ ਫੇਡਰੇਸ਼ਨ ਆਫ ਵੇਸਟਰਨ ਇੰਡੀਆ ਸਿਣੇ ਐਮਪਲਾਈਜ ਤੋਂ ਬਾਅਦ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੇ ਵੀ ਆਪਣੇ ਪ੍ਰੋਡਕਸ਼ਨ ਹਾਊਸ ਨੂੰ ਕੁੱਝ ਸਮੇਂ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਰਨ ਜੌਹਰ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ ’ਤੇ ਇਕ ਨੋਟ ਸਾਂਝਾ ਕਰਦੇ ਹੋਏ ਇਸ ਗੱਲ ਦੀ ਘੋਸ਼ਣਾ ਕੀਤੀ ਹੈ। 
 

ਉਨ੍ਹਾਂ ਨੇ ਨੋਟ ਵਿਚ ਲਿਖਿਆ, ‘‘ਭਾਰਤ ਸਮੇਤ ਪੂਰੀ ਦੁਨੀਆ ਵਿਚ ਕੋਵਿਡ 19 ਦੀ ਮਹਾਮਾਰੀ ਨੂੰ ਦੇਖਦੇ ਹੋਏ ਧਰਮਾ ਪ੍ਰੋਡਕਸ਼ਨ ਅਤੇ ਉਸ ਦੀ ਯੂਨਿਟ ਨੇ ਅਗਲੇ ਨੋਟਿਸ ਤੱਕ ਲਈ ਸਾਰੇ ਕੰਮ ਰੱਦ ਕਰ ਦਿੱਤੇ ਹਨ। ਇਹ ਫੈਸਲਾ ਸਾਰਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਲਿਆ ਗਿਆ ਹੈ।’’ ਇਸ ਤੋਂ ਪਹਿਲਾਂ ਐਤਵਾਰ ਨੂੰ ਇੰਡੀਅਨ ਫਿਲਮ ਐਂਡ ਟੀ.ਵੀ. ਡਾਇਰੈਕਟਰਸ ਐਸੋਸੀਏਸ਼ਨ,  ਫੇਡਰੇਸ਼ਨ ਆਫ ਵੇਸਟਰਨ ਇੰਡੀਆ ਸਿਣੇ ਐਮਪਲਾਈਜ, ਇੰਡਿਅਨ ਫਿਲਮ ਐਂਡ ਟੀ.ਵੀ. ਪ੍ਰੋਡਿਊਸਰਸ ਕਾਊਂਸਿਲ,  ਪ੍ਰੋਡਿਊਸਰਸ ਐਸੋਸੀਏਸ਼ਨ ਅਤੇ ਵੇਸਟਰਨ ਇੰਡੀਆ ਫਿਲਮ ਪ੍ਰੋਡਿਊਸਰਸ ਐਸੋਸੀਏਸ਼ਨ ਦੇ ਮੈਬਰਾਂ ਨੇ ਵੀ ਇਕ ਬੈਠਕ ਤੋਂ ਬਾਅਦ 19 ਮਾਰਚ ਤੋਂ ਲੈ ਕੇ 31 ਮਾਰਚ ਤੱਕ ਲਈ ਆਪਣੇ ਸਾਰੇ ਕੰਮ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ।
 

 

ਧਿਆਨਯੋਗ ਹੈ ਕਿ ਕੋਰੋਨਾ ਵਾਇਰਸ ਦਾ ਅਸਰ ਹੁਣ ਪੂਰੀ ਦੁਨੀਆ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਇਰਸ ਕਾਰਨ ਮਨੋਰੰਜਨ ਜਗਤ ’ਤੇ ਕਾਫ਼ੀ ਅਸਰ ਪਿਆ ਰਿਹਾ ਹੈ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਫਿਲਮਾਂ ਨੂੰ ਫਿਲਹਾਲ ਰਿਲੀਜ਼ ਨਹੀਂ ਕੀਤਾ ਜਾ ਰਿਹਾ ਹੈ। ਉਥੇ ਹੀ ਕਈ ਪ੍ਰੋਗਰਾਮਾਂ ਨੂੰ ਵੀ ਰੱਦ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਚਲਦੇ ਸਲਮਾਨ ਖਾਨ ਨੇ ਅਮਰੀਕਾ ਵਿਚ ਇਕ ਕਾਂਸਰਟ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਕਾਂਸਰਟ ਟੂਰ 10 ਦਿਨਾਂ ਦਾ ਸੀ। ਉਥੇ ਹੀ ਅਮਰੀਕਾ ਵਿਚ ਹੀ ਐਕਟਰ ਰਿਤਿਕ ਰੌਸ਼ਨ ਦਾ ਵੀ ਨੌਂ ਦਿਨ ਦਾ ਕਾਂਸਰਟ ਰੱਦ ਹੋ ਗਿਆ ਹੈ।

ਕਈ ਫਿਲਮਾਂ ਦੀ ਰਿਲੀਜ਼ਿੰਗ ਡੇਟ ਵੀ ਟਾਲ ਦਿੱਤੀ ਗਈ

ਕੋਰੋਨਾ ਵਾਇਰਸ ਕਾਰਨ ਫਿਲਮ ‘ਸੂਰਿਆਵੰਸ਼ੀ’ ਦੀ ਰਿਲੀਜ਼ ਨੂੰ ਵੀ ਟਾਲ ਦਿੱਤੀ ਗਈ ਹੈ। ਇਹ ਫਿਲਮ ਪਹਿਲਾਂ 24 ਮਾਰਚ ਨੂੰ ਰਿਲੀਜ਼ ਹੋਣੀ ਵਾਲੀ ਸੀ। ਉਥੇ ਹੀ ਅਪ੍ਰੈਲ ਵਿਚ ਰਿਲੀਜ਼ ਹੋਣ ਵਾਲੀ ਫਿਲਮ ਜੇਮਸ ਬਾਂਡ ਦੀ ਅਗਲੀ ਕੜੀ ‘ਨੋ ਟਾਇਮ ਟੂ ਡਾਏ’ ਦੀ ਰਿਲੀਜ਼ ਨੰਵਬਰ ਤੱਕ ਲਈ ਟਾਲ ਦਿੱਤੀ ਗਈ ਹੈ। 3 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਦਿ ਨਿਊ ਮਿਉਟੇਂਟਸ’ ਦੀ ਵੀ ਰਿਲੀਜ਼ਿੰਗ ਡੇਟ ਨੂੰ ਰੋਕ ਦਿੱਤਾ ਗਿਆ ਹੈ। ਉਥੇ ਹੀ ਫਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਫਿਲਹਾਲ ਸਾਹਮਣੇ ਨਹੀਂ ਆਈ ਹੈ। ਇਨ੍ਹਾਂ  ਤੋਂ ਇਲਾਵਾ ਹੋਰ ਵੀ ਕਈ ਫਿਲਮਾਂ ਅਤੇ ਪਰੋਗਰਾਮਾਂ ਨੂੰ ਕੋਰੋਨਾ ਵਾਇਰਸ ਕਾਰਨ ਰੱਦ ਕੀਤਾ ਹੈ।

ਇਹ ਵੀ ਦੇਖੋ: ਆਸਿਮ ਰਿਆਜ਼ ਦੀ ਚਮਕੀ ਕਿਸਮਤ, ਹੁਣ ਸਲਮਾਨ ਖਾਨ ਨਾਲ ਇਸ ਫਿਲਮ ’ਚ ਕਰਨਗੇ ਕੰਮ


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News