ਦੇਸ਼ ਦਾ ਨਾਂ ਪੁੱਛਣ ''ਤੇ ਕਰਨ ਜੌਹਰ ਦੇ ਬੇਟੇ ਨੇ ਜਵਾਬ ''ਚ ਕਿਹਾ ''ਅਮਿਤਾਭ-ਸ਼ਾਹਰੁਖ'', ਵੀਡੀਓ ਵਾਇਰਲ

5/17/2020 12:43:05 PM

ਨਵੀਂ ਦਿੱਲੀ ( ਬਿਊਰੋ) : ਜਦੋਂ ਤੋਂ ਲੌਕਡਾਊਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਫਿਲਮਮੇਕਰ ਕਰਨ ਜੌਹਰ ਵੀ ਘਰ 'ਚ ਹਨ ਅਤੇ ਆਪਣੇ ਬੱਚਿਆਂ ਨੂੰ ਪੂਰਾ ਟਾਈਮ ਦੇ ਰਹੇ ਹਨ। ਇੰਸਟਾਗ੍ਰਾਮ 'ਤੇ ਕਰਨ ਜੌਹਰ ਲਗਾਤਾਰ ਆਪਣੇ ਬੱਚਿਆਂ ਦੇ ਵੀਡੀਓ ਅਤੇ ਤਸਵੀਰਾਂ ਪੋਸਟ ਕਰ ਰਹੇ ਹਨ, ਉਥੇ ਹੀ ਆਪਣੇ ਬੱਚਿਆਂ ਦੇ ਵੀਡੀਓ ਤੋਂ ਕਾਫੀ ਸੁਰਖੀਆਂ ਵੀ ਬਟੋਰੀਆਂ ਹਨ ਅਤੇ ਇਕ ਵਾਰ ਫਿਰ ਅਜਿਹੇ ਹੀ ਵੀਡੀਓ ਨਾਲ ਉਨ੍ਹਾਂ ਦੀ ਚਰਚਾ ਹੋ ਰਹੀ ਹੈ।

 
 
 
 
 
 
 
 
 
 
 
 
 
 

Part quiz! Part school memories! #lockdownwiththejohars ..PS don’t miss his answer about his country! 🙏❤️

A post shared by Karan Johar (@karanjohar) on May 16, 2020 at 12:10am PDT


ਦਰਅਸਲ, ਕਰਨ ਜੌਹਰ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ ਬੇਟੇ ਯਸ਼ ਨਾਲ ਗੱਲ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਬੇਟੇ ਯਸ਼ ਨੇ ਅਜਿਹਾ ਜਵਾਬ ਦਿੱਤਾ ਕਿ ਸਾਰੇ ਹੈਰਾਨ ਹੋ ਗਏ। ਤੁਸੀਂ ਵੀ ਆਪਣੇ ਹਾਸੇ ਨੂੰ ਰੋਕ ਨਹੀਂ ਸਕੋਗੇ ਅਤੇ ਇਹ ਕਿਊਟ ਵੀਡੀਓ ਤੁਹਾਨੂੰ ਪਸੰਦ ਆਵੇਗਾ। ਇਸ ਵੀਡੀਓ 'ਚ ਦਿਖ ਰਿਹਾ ਹੈ ਕਿ ਕਰਨ ਜੌਹਰ ਆਪਣੇ ਬੇਟੇ ਤੋਂ ਕੁਝ ਸਵਾਲ ਪੁੱਛ ਰਹੇ ਹਨ ਅਤੇ ਉਨ੍ਹਾਂ ਦੇ ਬੇਟੇ ਵੀ ਮਸਤੀ ਨਾਲ ਇਸਦਾ ਜਵਾਬ ਦੇ ਰਹੇ ਹਨ। ਵੀਡੀਓ 'ਚ ਕਰਨ ਜੌਹਰ ਨੇ ਆਪਣੇ ਬੇਟੇ ਯਸ਼ ਤੋਂ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ਯਸ਼ ਕਰਨ ਜੌਹਰ। ਉਨ੍ਹਾਂ ਨੇ ਆਪਣੇ ਸ਼ਹਿਰ ਦਾ ਨਾਂ ਵੀ ਸਹੀ ਦੱਸਿਆ। ਹਾਲਾਂਕਿ ਜਦੋਂ ਕਰਨ ਨੇ ਉਸਨੂੰ ਦੇਸ਼ ਦਾ ਨਾਂ ਪੁੱਛਿਆ ਤਾਂ ਉਸ ਨੇ ਕਿਹਾ, ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ। ਇਸ ਜਵਾਬ ਤੋਂ ਬਾਅਦ ਕਰਨ ਜੌਹਰ ਵੀ ਹੈਰਾਨ ਰਹਿ ਗਏ। ਫਿਰ ਉਨ੍ਹਾਂ ਨੇ ਬੇਟੇ ਨੂੰ ਦੱਸਿਆ ਕਿ ਦੇਸ਼ ਦਾ ਨਾਂ ਇੰਡੀਆ ਹੈ।

 
 
 
 
 
 
 
 
 
 
 
 
 
 

Shower shenanigans! #lockdownwiththejohars

A post shared by Karan Johar (@karanjohar) on May 11, 2020 at 4:40am PDT


ਕਰਨ ਜੌਹਰ ਨੇ ਲੌਕਡਾਊਨ ਤੋਂ ਬਾਅਦ ਕਈ ਵੀਡੀਓ ਸ਼ੇਅਰ ਕੀਤੇ ਹਨ। ਹਾਲਾਂਕਿ ਇਕ ਵਾਰ ਉਨ੍ਹਾਂ ਨੇ ਇਕ ਵੀਡੀਓ ਨੂੰ ਰੀ-ਟਵੀਟ ਕਰਦੇ ਹੋਏ ਮਸਤੀ ਦੇ ਵੀਡੀਓ ਸ਼ੇਅਰ ਕਰਨ ਲਈ ਮੁਆਫੀ ਵੀ ਮੰਗੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News