ਕਰਨ ਜੌਹਰ ਦੀ ਲੇਟਨਾਈਟ ਪਾਰਟੀ 'ਚ ਦਿਸੇ ਇਹ ਬਾਲੀਵੁੱਡ ਸਿਤਾਰੇ

7/28/2019 2:27:07 PM

ਮੁੰਬਈ(ਬਿਊਰੋ)— ਪ੍ਰੋਡਿਊਸਰ ਕਰਨ ਜੌਹਰ ਨੇ ਆਪਣੇ ਘਰ ਸ਼ਨੀਵਾਰ ਨੂੰ ਲੇਟ ਨਾਈਟ ਪਾਰਟੀ ਹੋਸਟ ਕੀਤੀ। ਪਾਰਟੀ 'ਚ ਬਾਲੀਵੁੱਡ ਦੇ ਵੱਡੇ-ਵੱਡੇ ਸਿਤਾਰੇ ਨਜ਼ਰ ਆਏ। ਕਰਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਇਸ ਵੀਡੀਓ 'ਚ ਸਾਰੇ ਸਟਾਰਸ ਇਕੱਠੇ ਬੈਠੇ ਟਾਈਮ ਬਿਤਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੀਪਿਕਾ ਪਾਦੂਕੋਣ ਅਤੇ ਰਣਬੀਰ ਕਪੂਰ ਵੀ ਇਕੱਠੇ ਪਾਰਟੀ ਕਰਦੇ ਨਜ਼ਰ ਆ ਰਹੇ ਹਨ।

PunjabKesari
ਪਾਰਟੀ 'ਚ ਜਿੱਥੇ ਦੀਪਿਕਾ ਪਤੀ ਰਣਵੀਰ ਸਿੰਘ ਦੇ ਬਿਨਾਂ ਦਿਸੀ ਤਾਂ ਉਥੇ ਹੀ ਰਣਬੀਰ ਕਪੂਰ ਨਾਲ ਵੀ ਆਲੀਆ ਭੱਟ ਕਿਤੇ ਨਜ਼ਰ ਨਾ ਆਈ। ਇਸ ਦੇ ਨਾਲ ਹੀ ਮਲਾਇਕਾ ਅਰੌੜਾ ਵੀ ਕਰਨ ਜੌਹਰ ਦੀ ਪਾਰਟੀ 'ਚ ਮੌਜੂਦ ਸੀ। ਖਾਸ ਗੱਲ ਇਹ ਸੀ ਕਿ ਮਲਾਇਕਾ ਨਾਲ ਅਰਜੁਨ ਕਪੂਰ ਵੀ ਇੱਥੇ ਦਿਖਾਈ ਦਿੱਤੇ।

PunjabKesari
ਇਸ ਦੌਰਾਨ ਫਿਲਮਮੇਕਰ ਜੋਯਾ ਅਖਤਰ, ਵਿੱਕੀ ਕੌਸ਼ਲ, ਅਯਾਨ ਮੁਖਰਜੀ ਵੀ ਇਨ੍ਹਾਂ ਸਿਤਾਰਿਆਂ ਨਾਲ ਪਾਰਟੀ ਦਾ ਮਜ਼ਾ ਲੈਂਦੇ ਦਿਸੇ। ਉਥੇ ਹੀ 'ਕਬੀਰ ਸਿੰਘ' ਦੀ ਸਕਸੈੱਸ ਇੰਜੁਆਏ ਕਰ ਰਹੇ ਸ਼ਾਹਿਦ ਕਪੂਰ ਵੀ ਇੱਥੇ ਨਜ਼ਰ ਆਏ। ਸ਼ਾਹਿਦ ਦੇ ਨਾਲ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਵੀ ਲੇਟਨਾਈਟ ਪਾਰਟੀ ਕਰਦੀ ਦਿਸੀ।

PunjabKesari
ਪਾਰਟੀ ਦਾ ਇਹ ਇਨਸਾਇਟ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਕੁੱਝ ਹੀ ਘੰਟਿਆਂ 'ਚ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖ ਲਿਆ ਹੈ। ਉਥੇ ਹੀ ਯੂਜ਼ਰਸ ਕਰਨ ਜੌਹਰ ਕੋਲੋਂ ਇਹ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਨੇ ਆਲੀਆ ਭੱਟ ਅਤੇ ਰਣਵੀਰ ਸਿੰਘ ਨੂੰ ਕਿਉਂ ਨਹੀਂ ਬੁਲਾਇਆ ਹੈ? ਫੈਨਜ਼ ਉਨ੍ਹਾਂ ਨੂੰ ਇਸ ਲੇਟ ਨਾਈਟ ਪਾਰਟੀ ਵਾਲੇ ਵੀਡੀਓ 'ਚ ਕਾਫੀ ਮਿਸ ਕਰ ਰਹੇ ਹਨ।

 

 
 
 
 
 
 
 
 
 
 
 
 
 
 

Saturday night vibes

A post shared by Karan Johar (@karanjohar) on Jul 27, 2019 at 12:17pm PDT

ਫੈਨਜ਼ ਉਨ੍ਹਾਂ ਨੂੰ ਇਸ ਲੇਟ ਨਾਈਟ ਪਾਰਟੀ ਵਾਲੇ ਵੀਡੀਓ 'ਚ ਕਾਫੀ ਮਿਸ ਕਰ ਰਹੇ ਹਨ

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News