ਕਰਨ ਓਬਰਾਏ ਦੀ ਜ਼ਮਾਨਤ ਦੀ ਅਰਜੀ ਰੱਦ, 11 ਦਿਨਾਂ ਤੋਂ ਹੈ ਜੇਲ ''ਚ

5/18/2019 2:58:11 PM

ਮੁੰਬਈ (ਬਿਊਰੋ) — ਮਹਿਲਾ ਜਯੋਤਿਸ਼ੀ ਦੇ ਰੇਪ ਕੇਸ 'ਚ ਅਦਾਲਤ ਹਿਰਾਸਤ 'ਚ ਚੱਲ ਰਹੇ ਅਭਿਨੇਤਾ ਕਰਨ ਓਬਰਾਏ ਦੀ ਜ਼ਮਾਨਤ ਯਾਚਿਕਾ ਰੱਦ ਹੋ ਗਈ ਹੈ। 17 ਮਈ ਨੂੰ ਹੋਈ ਸੁਣਵਾਈ 'ਚ ਮੁੰਬਈ ਦੇ ਦਿੰਡੋਸ਼ੀ ਸੇਸ਼ਨ ਕੋਰਟ ਨੇ ਕਰਨ ਓਬਰਾਏ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੀਤੇ ਸ਼ੁੱਕਰਵਾਰ (10) ਨੂੰ ਨਿਆਇਕ ਹਿਰਾਸਤ 'ਚ ਭੇਜੇ ਜਾਣ ਤੋਂ ਬਾਅਦ ਕਰਨ ਨੇ ਕੋਰਟ 'ਚ ਜ਼ਮਾਨਤ ਯਾਚਿਕਾ ਲਾਈ ਸੀ, ਜਿਸ 'ਤੇ 3 ਦਿਨ (15, 16 ਤੇ 17 ਮਈ) ਤੱਕ ਸੁਣਵਾਈ ਚੱਲੀ। ਕਰਨ ਓਬਰਾਏ ਪਿਛਲੇ 11 ਦਿਨਾਂ ਤੋਂ ਹੈ ਜੇਲ 'ਚ।

ਪੀੜਤਾ ਨੇ ਮੁੰਬਈ ਦੇ ਓਸ਼ੀਵਾਰਾ ਪੁਲਸ 'ਚ ਕਰਨ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 376 (ਬਲਤਕਾਰ) ਤੇ 384 (ਜਬਰਨ ਵਸੂਲੀ) ਦੇ ਤਹਿਤ ਟੀ. ਵੀ. ਐਕਟਰ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ। ਪੀੜਤਾ ਦਾ ਦੋਸ਼ ਹੈ ਕਿ ਕਰਨ ਨੇ ਉਸ ਨਾਲ ਵਿਆਹ ਦਾ ਝੂਠਾ ਦਾਅਵਾ ਕਰਕੇ ਸਰੀਰਕ ਸਬੰਧ ਬਣਾਏ ਅਤੇ ਘਟਨਾ ਦਾ ਵੀਡੀਓ ਬਣਾ ਕੇ ਇਸ ਨੂੰ ਸਵਰਜਨਕ ਕਰਨ ਦੀ ਧਮਕੀ ਦਿੱਤੀ।

ਪੀੜਤਾ ਮੁਤਾਬਕ, ਕਰਨ ਨਾਲ ਉਸ ਦੀ ਮੁਲਾਕਾਤ 2016 'ਚ ਇਕ ਡੇਟਿੰਗ ਐਪ ਦੇ ਜ਼ਰੀਏ ਹੋਈ ਸੀ। ਕਰਨ ਦਾ ਅਫੇਅਰ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਮੋਨਾ ਸਿੰਘ ਨਾਲ ਵੀ ਰਹਿ ਚੁੱਕਾ ਹੈ ਪਰ ਕੁਝ ਸਮੇਂ ਬਾਅਦ ਹੀ ਉਸ ਦਾ ਬ੍ਰੇਕਅੱਪ ਹੋ ਗਿਆ ਸੀ। ਦੱਸ ਦਈਏ ਕਿ ਕਰਨ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੇ ਹਨ। ਇਸ 'ਚ 'ਸਵਾਭੀਮਾਨ', 'ਸਾਇਆ', 'ਜੱਸੀ ਜੈਸਾ ਕੋਈ ਨਹੀਂ', 'ਜ਼ਿੰਦਗੀ ਬਦਲ ਸਕਤੀ ਹੈ' ਸ਼ਾਮਲ ਹਨ। ਕਰਨ ਆਖਰੀ ਵਾਰ ਅਮੇਜ਼ੋਨ ਪ੍ਰਾਈਮ ਦੀ ਵੈੱਬ ਸੀਰੀਜ਼ 'ਇਨਸਾਈਡ ਇਜ' 'ਚ ਨਜ਼ਰ ਆਏ ਸਨ। ਕਰਨ ਐਕਟਰ ਹੋਣ ਤੋਂ ਇਲਾਵਾ ਸਿੰਗਰ ਤੇ ਐਂਕਰ ਵੀ ਹੈ। ਉਹ 'ਬੈਂਡ ਆਫ ਬੁਆਏਜ਼', 'ਇੰਡੀਪੌਪ ਬਾਏ ਬੈਂਡ' ਦਾ ਮੈਂਬਰ ਵੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News