ਪਿਤਾ ਬਣੇ ‘ਯੇ ਹੈ ਮੁਹੱਬਤੇਂ’ ਦੇ ਰਮਨ ਭੱਲਾ, ਘਰ ਗੂੰਜੀਆ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ

12/15/2019 9:58:49 AM

ਮੁੰਬਈ(ਬਿਊਰੋ)-  ਸੀਰੀਅਲ ‘ਯੇ ਹੈ ਮੁਹੱਬਤੇਂ’ ਦੇ ਰਮਨ ਭੱਲਾ ਯਾਨੀ ਕਰਨ ਪਟੇਲ ਪਾਪਾ  ਬਣ ਗਏ ਹਨ। ਹਾਲ ਹੀ ਵਿਚ ਉਨ੍ਹਾਂ ਦੀ ਪਤਨੀ ਅੰਕਿਤਾ ਭਾਰਗਵ ਨੇ ਧੀ ਨੂੰ ਜਨਮ ਦਿੱਤਾ ਹੈ। ਅੰਕਿਤਾ ਅਤੇ ਕਰਨ ਦਾ ਇਹ ਪਹਿਲਾ ਬੱਚਾ ਹੈ। ਰਿਪੋਰਟ ਮੁਤਾਬਕ ਕਰਨ ਪਟੇਲ ਨੇ ਕਿਹਾ,‘‘ਇਕੱਠੇ ਇਨ੍ਹੇ ਸਾਰੇ ਇਮੋਸ਼ਨਸ ਨਾਲ ਮੈਂ ਡਰਿਆ ਹੋਇਆ ਹਾਂ। ਅੰਕਿਤਾ ਠੀਕ ਹੈ ਅਤੇ ਸਾਡਾ ਪਰਿਵਾਰ ਹਰ ਇਕ ਨੂੰ ਧੰਨਵਾਦ ਦੇਣਾ ਚਾਹੁੰਦਾ ਹੈ ਅਤੇ ਜੋ ਸਾਨੂੰ ਪਿਆਰ ਕਰਦਾ ਹੈ।’’
PunjabKesari
ਦੱਸ ਦੇਈਏ ਕਿ ਬੀਤੇ ਸਾਲ ਅੰਕਿਤਾ ਦਾ ਮਿਸਕੈਰੇਜ ਹੋ ਗਿਆ ਸੀ। ਕਰਨ ਅਤੇ ਅੰਕਿਤਾ  ਦਾ ਵਿਆਹ ਸਾਲ 2015 ਵਿਚ ਹੋਇਆ ਸੀ। ਵਿਆਹ ਦੇ 4 ਸਾਲ ਬਾਅਦ ਕਪਲ ਦੇ ਘਰ ਕਿਲਕਾਰੀ ਗੂੰਜੀ ਹੈ।

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਪਾਟੇਲ ਜਲਦ ਹੀ ‘ਖਤਰ‌ੋਂ ਕੇ ਖਿਲਾੜੀ ਸੀਜਨ 10‘ ਵਿਚ ਨਜ਼ਰ ਆਉਣਗੇ। ਉਹ ਹੁਣ ਤੱਕ ਸੀਰੀਅਲ ‘ਯੇ ਹੈ ਮੋਹੱਬਤੇਂ’ ਵਿਚ ਨਜ਼ਰ  ਆ ਰਹੇ ਸਨ। ਹੁਣ ਇਹ ਸ਼ੋਅ ਬੰਦ ਹੋਣ ਜਾ ਰਿਹਾ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News