ਟੀ.ਵੀ. ''ਤੇ ਵਾਪਸੀ ਲਈ ਇਸ ਐਕਟਰ ਨੇ ਏਕਤਾ ਕਪੂਰ ਸਾਹਮਣੇ ਰੱਖੀਆਂ ਇਹ 3 ਸ਼ਰਤਾਂ
6/14/2019 3:03:44 PM
ਮੁੰਬਈ(ਬਿਊਰੋ)— ਕਰਨ ਸਿੰਘ ਗਰੋਵਰ 6 ਸਾਲ ਬਾਅਦ ਟੀ. ਵੀ. 'ਤੇ ਵਾਪਸੀ ਕਰਨ ਜਾ ਰਹੇ ਹਨ। ਉਹ ਜਲਦ ਹੀ ਏਕਤਾ ਕਪੂਰ ਦੇ ਸ਼ੋਅ 'ਕਸੋਟੀ ਜ਼ਿੰਦਗੀ ਕੀ 2' 'ਚ ਨਜ਼ਰ ਆਉਣਗੇ। ਕਰਨ ਇਸ ਸ਼ੋਅ 'ਚ ਮਿਸਟਰ ਬਜਾਜ ਦਾ ਕਿਰਦਾਰ ਨਿਭਾਉਣਗੇ। ਹਾਲ ਹੀ 'ਚ ਮਿਸਟਰ ਬਜਾਜ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਕਰਨ ਨੇ ਇਸ ਕਿਰਦਾਰ ਲਈ ਏਕਤਾ ਤੋਂ ਕਾਫੀ ਮੋਟੀ ਰਕਮ ਵਸੂਲੀ ਹੈ।
ਰਿਪੋਰਟ ਮੁਤਾਬਕ ਕਰਨ ਦੀ ਇਕ ਮਹੀਨੇ ਦੀ ਫੀਸ 75 ਲੱਖ ਰੁਪਏ ਹੈ। ਇਸ ਸ਼ੋਅ ਲਈ ਏਕਤਾ ਦੀ ਪਹਿਲੀ ਪਸੰਦ ਕਰਨ ਹੀ ਸੀ। ਕਰਨ ਟੀ.ਵੀ. 'ਤੇ ਕਮਬੈਕ ਦੇ ਮੂਡ 'ਚ ਨਹੀਂ ਸਨ। ਅਜਿਹੇ 'ਚ ਏਕਤਾ ਨੂੰ ਉਨ੍ਹਾਂ ਨੂੰ ਮਨਾਉਣ ਲਈ ਕਾਫੀ ਮਿਹਨਤ ਕਰਨੀ ਪਈ। ਕਰਨ ਨੇ ਇਸ ਲਈ ਏਕਤਾ ਦੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਸਨ ।
ਮੋਟੀ ਫੀਸ ਤੋਂ ਇਲਾਵਾ ਦੋ ਹੋਰ ਸ਼ਰਤਾਂ ਵੀ ਹਨ । 75 ਲੱਖ ਦੇ ਹਿਸਾਬ ਨਾਲ ਕਰਨ ਇਕ ਦਿਨ ਦੇ 3 ਲੱਖ ਰੁਪਏ ਲੈਣਗੇ। ਦੂਜੀਆਂ ਸ਼ਰਤਾਂ ਮੁਤਾਬਕ ਕਰਨ ਇਕ ਦਿਨ 'ਚ 12 ਘੰਟੇ ਤੇ ਮਹੀਨੇ 'ਚ 25 ਦਿਨ ਹੀ ਕੰਮ ਕਰਨਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ