ਕਰਨਵੀਰ ਬੋਹਰਾ ਨੂੰ ਨੇਪਾਲ ਜਾਣ ਦੀ ਨਾ ਮਿਲੀ ਇਜਾਜ਼ਤ, ਜਾਣੋ ਪੂਰਾ ਮਾਮਲਾ

2/1/2020 9:31:33 AM

ਨਵੀਂ ਦਿੱਲੀ(ਬਿਊਰੋ)-  ਟੀ.ਵੀ. ਤੇ ਬਿੱਗ ਬੌਸ ਫੇਮ ਕਰਨਵੀਰ ਬੋਹਰਾ ਹਾਲ ਹੀ ਵਿਚ ਆਪਣੀ ਫੈਮਿਲੀ ਨਾਲ ਚਿੱਲ ਕਰਨ ਨੇਪਾਲ ਜਾ ਰਹੇ ਸੀ ਪਰ ਉਨ੍ਹਾਂ ਨੂੰ ਦਿੱਲੀ ਏਅਰਪੋਰਟ ’ਤੇ ਹੀ ਡਿਪੋਰਟ ਕਰ ਦਿੱਤਾ ਗਿਆ। ਦਰਅਸਲ ਕਰਨਵੀਰ ਬੋਹਰਾ ਨੂੰ ਨਵੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਨਵੀਂ ਦਿੱਲੀ ਤੋਂ ਨੇਪਾਲ ਲਈ ਫਲਾਈਟ 'ਚ ਚੜ੍ਹਨ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਉਨ੍ਹਾਂ ਕੋਲ ਸਹੀ ਟ੍ਰੈਂਵਲ ਡਾਕੂਮੈਂਟ ਨਹੀਂ ਸਨ। ਉਨ੍ਹਾਂ ਕੋਲ ਆਈਡੀ ਪਰੂਫ ਦੇ ਰੂਪ 'ਚ ਆਧਾਰ ਕਾਰਡ ਹੀ ਸੀ ਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਨੇਪਾਲ ਲਈ ਉਡਾਨ ਭਰਦੇ ਸਮੇਂ ਇਕ ਵੈਲਿਡ ਟ੍ਰੈਵਲ ਡਾਕੂਮੈਂਟ ਰੂਪ 'ਚ ਸਵੀਕਾਰ ਨਹੀਂ ਕੀਤਾ ਜਾਂਦਾ ਹੈ।


ਨਾਰਾਜ਼ਗੀ ਭਰੇ ਟਵੀਟ 'ਚ ਕਰਨਵੀਰ ਬੋਹਰਾ ਨੇ ਜਾਣਨਾ ਚਾਹਿਆ ਕਿ ਏਅਰ ਇੰਡੀਆ ਨੇ ਉਨ੍ਹਾਂ ਨੂੰ ਵੈਲਿਡ ਡਾਕੂਮੈਂਟ ਤੋਂ ਬਿਨਾਂ ਮੁੰਬਈ ਤੋਂ ਨਵੀਂ ਦਿੱਲੀ ਦੀ ਉਡਾਨ ਭਰਨ ਦੀ ਇਜਾਜ਼ਤ ਕਿਉਂ ਦਿੱਤੀ ਤੇ ਸਿਰਫ ਉਦੋਂ ਰੋਕਿਆ ਜਦੋਂ ਉਨ੍ਹਾਂ ਨੇ ਨੇਪਾਲ ਜਾਣ ਲਈ ਉਡਾਨ ਭਰੀ ਸੀ। ਉਨ੍ਹਾਂ ਲਿਖਿਆ, ਨੇਪਾਲ ਜਾਂਦੇ ਸਮੇਂ ਮੈਨੂੰ ਦਿੱਲੀ ਏਅਰਪੋਰਟ 'ਤੇ ਡਿਪੋਰਟ ਕਰ ਦਿੱਤਾ ਗਿਆ ਹੈ। ਸਿਰਫ ਆਧਾਰ ਕਾਰਡ ਨਾਲ ਯਾਤਰਾ ਕਰਨ ਦੀ ਮਨਜ਼ੂਰੀ ਨਹੀਂ ਹੈ। ਨੇਪਾਲ ਸਰਕਾਰ ਸੜਕ ਤੋਂ ਆਉਣ ਵਾਲਿਆਂ ਦਾ ਪਾਸਪੋਰਟ, ਵੋਟਰ ਆਈਡੀ, ਤੇ ਆਧਾਰ ਤੇ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਫਲਾਈਟ ਤੋਂ ਆਉਣ ਵਾਲਿਆਂ ਨੂੰ ਸਿਰਫ ਪਾਸਪੋਰਟ ਤੇ ਵੋਟਰਆਈਡੀ 'ਤੇ ਹੀ ਇਜਾਜ਼ਤ ਦਿੰਦੀ ਹੈ, ਤਾਂ ਆਖਿਰ ਕਿਉਂ ਏਅਰ ਇੰਡੀਆ ਨੇ ਮੈਨੂੰ ਮੁੰਬਈ ਤੋਂ ਸਿਰਫ ਆਧਾਰ ਕਾਰਡ 'ਤੇ ਯਾਤਰਾ ਕਰਨ ਦੀ? ਉਨ੍ਹਾਂ ਨੇ ਮੈਨੂੰ ਉੱਥੇ ਹੀ ਕਿਉਂ ਨਹੀਂ ਰੋਕਿਆ?'


ਏਅਰਇੰਡੀਆ ਨੇ ਕਰਨਵੀਰ ਬੋਹਰਾ ਦੇ ਟਵੀਟ ’ਤੇ ਰਿਪਲਾਈ ਵੀ ਕੀਤਾ ਹੈ। ਇਸ ਵਿਚ ਏਅਰਇੰਡੀਆ ਨੇ ਇਕ ਫਾਇਲ ਵੀ ਪੋਸਟ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਨੇਪਾਲ ਯਾਤਰਾ ਕਰਨ ਲਈ ਤੁਹਾਡੇ ਕੋਲ ਪਾਸਪੋਰਟ ਹੋਣ ਲਾਜ਼ਮੀ ਹੈ। ਕਰਨਵੀਰ ਦੇ ਟਵੀਟ ’ਤੇ ਯੂਜ਼ਰਸ ਵੀ ਸਰਗਰਮ ਹੋ ਗਏ ਹਨ। ਕੁੱਝ ਯੂਜ਼ਰਸ ਨੇ ਕਰਨਵੀਰ ਨੂੰ ਟਰੋਲ ਵੀ ਕਰ ਦਿੱਤਾ। ਉਨ੍ਹਾਂ ਦੇ ਫੈਨ ਨੇ ਲਿਖਿਆ, ਕੁਣਾਲ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਉਹ ਤੁਹਾਨੂੰ ਟਾਰਗੇਟ ਨਹੀਂ ਕਰਨਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News