ਕਰੀਨਾ ਤੇ ਸੈਫ ਨਾਲ ਪਾਰਟੀ ਕਰਦੀ ਕਰਿਸ਼ਮਾ ਕਪੂਰ ਦੀ ਤਸਵੀਰ ਵਾਇਰਲ

6/25/2019 9:11:39 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਲੰਡਨ 'ਚ ਆਪਣੇ ਪਤੀ ਸੈਫ ਅਲੀ ਖਾਨ ਨਾਲ ਛੁੱਟੀਆਂ ਮਨਾ ਰਹੀ ਹੈ। ਹੁਣ ਉੱਥੇ ਕ੍ਰਿਸ਼ਮਾ ਵੀ ਪਹੁੰਚ ਚੁੱਕੀ ਹੈ। ਕਰੀਨਾ-ਸੈਫ ਤੇ ਕਰਿਸ਼ਮਾ ਲੰਡਨ 'ਚ ਮਿਲ ਕੇ ਖੂਬ ਮਸਤੀ ਕਰ ਰਹੇ ਹਨ। ਐਤਵਾਰ ਨੂੰ ਤਿੰਨਾਂ ਨੇ ਪਾਰਟੀ ਕੀਤੀ। ਇਸ ਦੌਰਾਨ ਦੀ ਤਸਵੀਰ ਕਰੀਨਾ ਕਪੂਰ ਫੈਨ ਕਲੱਬ ਨਾਂ ਦੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਗਈ।

 
 
 
 
 
 
 
 
 
 
 
 
 
 

#londondiaries with Family ❤❤❤ @therealkarismakapoor

A post shared by Kareena Kapoor Khan (@therealkareenakapoor) on Jun 23, 2019 at 4:25am PDT


ਇਸ ਤਸਵੀਰ 'ਚ ਤਿੰਨਾਂ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਦੋਵੇਂ ਭੈਣਾਂ ਬਲੈਕ ਡਰੈੱਸ 'ਚ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ। ਤਸਵੀਰ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਕਰੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ 'ਚ ਆਮੀਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਸਾਈਨ ਕੀਤੀ ਹੈ। ਇਹ ਅਮਰੀਕਨ ਕਾਮੇਡੀ ਡਰਾਮਾ ਫਾਰੈਸਟ ਗੰਪ 'ਤੇ ਆਧਾਰਿਤ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Neha Meniya

This news is Edited By Neha Meniya

Related News