ਸੁਮਿਤ ਦੀਆਂ ਬਾਹਾਂ ''ਚ ਲਿਪਟੀ ਸੈਫ ਦੀ ਕਰੀਨਾ ਕਪੂਰ, ਤਸਵੀਰਾਂ ਵਾਇਰਲ

10/8/2017 3:51:48 PM

ਨਵੀਂ ਦਿੱਲੀ(ਬਿਊਰੋ)— ਫਿਲਮ 'ਵੀਰੇ ਦੀ ਵੈਡਿੰਗ' ਨਾਲ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਕਮਬੈਕ ਕਰ ਰਹੀ ਹੈ। ਪ੍ਰੈਗਨੈਂਸੀ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਫਿਲਮ ਵਿਚ ਉਸ ਦੀ ਤੇ ਸੋਨਮ ਕਪੂਰ ਦੀ ਬਾਂਡਿੰਗ ਨਜ਼ਰ ਆਵੇਗੀ। ਸੋਨਮ ਅਤੇ ਸਵਰਾ ਭਾਸਕਰ ਨਾਲ ਫਿਲਮ ਵਿਚ 'ਪਰਮਾਨੈਂਟ ਰੂਮਮੇਟਸ' ਫੇਮ ਸੁਮਿਤ ਵਿਆਸ ਵੀ ਹਨ।

PunjabKesari

ਫਿਲਮ ਵਿਚ ਕਰੀਨਾ, ਸੁਮਿਤ ਵਿਆਸ ਨਾਲ ਰੋਮਾਂਸ ਕਰੇਗੀ। ਫਿਲਮ ਦੀ ਸਟਾਰ-ਕਾਸਟ ਇੰਸਟਾਗ੍ਰਾਮ 'ਤੇ ਬਹੁਤ ਐਕਟਿਵ ਹੈ ਅਤੇ ਸੈੱਟ ਤੋਂ ਤਸਵੀਰਾਂ ਵੀ ਪੋਸਟ ਕਰਦੀ ਰਹਿੰਦੀ ਹੈ। ਕਰੀਨਾ ਦੇ ਫੈਨ ਕਲੱਬ ਨੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਵਿਚ ਕਰੀਨਾ ਅਤੇ ਸੁਮਿਤ ਇੱਕ ਦੂਜੇ ਨੂੰ 'ਹਗ' ਕਰਦੇ ਹੋਏ ਨਜ਼ਰ ਆ ਰਹੇ ਹਨ। ਫਿਲਮ ਨੂੰ ਸੋਨਮ ਦੀ ਭੈਣ ਰੀਆ ਕਪੂਰ ਪ੍ਰੋਡਿਊਸ ਕਰ ਰਹੀ ਹੈ।

PunjabKesari
ਹਾਲ ਹੀ ਵਿਚ ਸਵਰਾ ਭਾਸਕਰ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿਚ ਸੋਨਮ ਸੋਚ ਰਹੀ ਹੈ ਕਿ, ਕੀ ਉਨ੍ਹਾਂ ਨੂੰ ਮੀਠਾ ਖਾਣਾ ਚਾਹੀਦਾ ਹੈ, ਤਾਂ ਕਰੀਨਾ ਕਹਿੰਦੀ ਹੈ ਕਿ ਉਨ੍ਹਾਂ ਨੂੰ ਮੀਠਾ ਨਹੀਂ ਖਾਣਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਹੁਣ ਹੀ ਪ੍ਰੀਂਗਲਸ ਦਾ ਇੱਕ ਬਾਕਸ ਖਤਮ ਕੀਤਾ ਹੈ। ਇਸ ਤੋਂ ਬਾਅਦ ਸਾਰੇ ਹੱਸਣ ਲੱਗ ਜਾਂਦੇ ਹਨ।

 

A post shared by Swara Bhasker (@reallyswara) on

ਫਿਲਮ ਦੀ ਸ਼ੂਟਿੰਗ ਹਾਲ ਹੀ ਵਿਚ ਦਿੱਲੀ ਹੋਈ ਸੀ। ਇਹ ਫਿਲਮ ਚਾਰ ਦੋਸਤਾਂ ਦੀ ਕਹਾਣੀ ਹੈ। ਸਵਰਾ ਨੇ ਆਪਣੇ ਸ਼ੂਟਿੰਗ ਦਾ ਅਨੁਭਵ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਸੈੱਟ 'ਤੇ ਰੋਜ਼ਾਨਾ ਪਾਰਟੀ ਹੁੰਦੀ ਹੈ। ਰੀਆ ਵੱਖ-ਵੱਖ ਥਾਵਾਂ ਤੋਂ ਖਾਣਾ ਮੰਗਵਾਉਂਦੀ ਹੈ। ਇਹ ਮੇਰੇ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਮੈਨੂੰ ਖਾਣਾ ਬਹੁਤ ਪਸੰਦ ਹੈ ਪਰ ਮੈਂ ਡਾਈਟ 'ਤੇ ਹਾਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News