''ਅੰਗਰੇਜ਼ੀ ਮੀਡੀਅਮ'' ''ਚ ਕਰੀਨਾ ਦੇ ਕਿਰਦਾਰ ਦਾ ਖੁਲਾਸਾ

4/26/2019 8:52:16 AM

ਮੁੰਬਈ (ਬਿਊਰੋ) : ਜਲਦ ਹੀ ਇਰਫਾਨ ਖਾਨ ਦੀ 2017 ਦੀ ਹਿੱਟ ਫਿਲਮ 'ਹਿੰਦੀ ਮੀਡੀਅਮ' ਦਾ ਸੀਕਵਲ ਆਉਣ ਵਾਲਾ ਹੈ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਦੀਆਂ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ। ਇਸ ਫਿਲਮ 'ਚ ਕਰੀਨਾ ਕਪੂਰ ਖਾਨ ਵੀ ਅਹਿਮ ਕਿਰਦਾਰ ਨਿਭਾਅ ਰਹੀ ਹੈ। ਜੀ ਹਾਂ, ਕਰੀਨਾ ਫਿਲਮ ਦਾ ਹਿੱਸਾ ਹੈ, ਇਹ ਖਬਰ ਤਾਂ ਪੁਰਾਣੀ ਹੈ ਪਰ ਇਸ 'ਚ ਬੇਬੋ ਦਾ ਕਿਰਦਾਰ ਕਿਵੇਂ ਦਾ ਹੋਵੇਗਾ, ਇਸ ਨੂੰ ਲੈ ਕੇ ਹਾਲ ਹੀ 'ਚ ਖੁਲਾਸਾ ਹੋਇਆ ਹੈ। ਫਿਲਮ 'ਚ ਕਰੀਨਾ ਪਹਿਲੀ ਵਾਰ ਪੁਲਸ ਅਧਿਕਾਰੀ ਦੇ ਰੋਲ 'ਚ ਨਜ਼ਰ ਆਵੇਗੀ। ਇਸ ਦੀ ਸ਼ੂਟਿੰਗ ਲੰਡਨ 'ਚ ਹੋਣੀ ਹੈ। ਕਰੀਨਾ ਜਲਦ ਹੀ ਫਿਲਮ ਦੀ ਟੀਮ ਨਾਲ ਜੁੜਨ ਵਾਲੀ ਹੈ।

 
 
 
 
 
 
 
 
 
 
 
 
 
 

It's a sunny day here in Udaipur. #angrezimedium 📸 @harjeetsphotography

A post shared by Arunima Sharma (@nonu_chidiya) on Apr 24, 2019 at 1:17am PDT


ਹਾਲ ਹੀ 'ਚ ਕਰੀਨਾ ਕਪੂਰ ਨੇ ਆਪਣੇ ਇੰਟਰਵਿਊ 'ਚ ਕਿਹਾ, ''ਅੰਗਰੇਜ਼ੀ ਮੀਡੀਅਮ ਨੂੰ ਲੈ ਕੇ ਉਤਸ਼ਾਹਤ ਹਾਂ। ਇਸ ਫਿਲਮ ਰਾਹੀਂ ਇਕ ਅਸਲ ਤਜ਼ਰਬੇ ਦਾ ਅਹਿਸਾਸ ਹੋਣ ਵਾਲਾ ਹੈ। ਫਿਲਮ 'ਚ ਮੇਰਾ ਤੇ ਇਰਫਾਨ ਦਾ ਰੋਮਾਂਸ ਨਹੀਂ ਹੈ। ਬੇਸ਼ੱਕ ਫਿਲਮ 'ਚ ਮੇਰਾ ਰੋਲ ਛੋਟਾ ਹੈ ਪਰ ਲੋਕਾਂ ਨੂੰ ਮਜ਼ੇਦਾਰ ਲੱਗੇਗਾ।”ਫਿਲਮ 'ਚ ਇਰਫਾਨ ਮਿਠਾਈ ਵਾਲੇ ਚੰਪਕ ਜੀ ਦਾ ਰੋਲ ਕਰਦੇ ਨਜ਼ਰ ਆਉਣਗੇ। ਫਿਲਮ ਅਗਲੇ ਸਾਲ ਰਿਲੀਜ਼ ਹੋਣੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News