ਡੈਬਿਊ ਕਰਦਿਆਂ ਹੀ ਸੋਸ਼ਲ ਮੀਡੀਆ ’ਤੇ ਛਾਈ ਕਰੀਨਾ ਕਪੂਰ

3/8/2020 2:50:40 PM

ਮੁੰਬਈ(ਬਿਊਰੋ)- ਹੁਣ ਤੱਕ ਸੋਸ਼ਲ ਪਲੇਟਫਾਰਮ ਤੋਂ ਦੂਰ ਰਹੀ ਕਰੀਨਾ ਕਪੂਰ ਨੇ ਇੰਸਟਾਗ੍ਰਾਮ ’ਤੇ ਡੈਬਿਊ ਕਰ ਲਿਆ ਹੈ। ਇਕ ਦਿਨ ਪਹਿਲਾਂ ਹੀ ਬਣੇ ਉਨ੍ਹਾਂ ਦੇ ਇਸ ਅਕਾਊਂਟ ਵਿਚ ਉਨ੍ਹਾਂ ਦੀਆਂ ਦੋ ਤਸਵੀਰਾਂ ਸਾਹਮਣੇ ਆਈਆਂ ਹਨ । ਪ੍ਰੋਫਾਇਲ ਵਿਚ ਕਰੀਨਾ ਨੇ ਆਪਣੇ ਬਚਪਨ ਦੀ ਤਸਵੀਰ ਲਗਾਈ ਹੈ। ਉਥੇ ਹੀ ਇਕ ਤਸਵੀਰ ਉਨ੍ਹਾਂ ਨੇ ਪੋਸਟ ਕੀਤੀ ਹੈ, ਜਿਸ ਦੇ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ਹੈ,‘‘ਬਿੱਲੀ ਬੈਗ ਤੋਂ ਬਾਹਰ ਆ ਗਈ ਹੈ। ਹੈਲੋ ਇੰਸਟਾਗ੍ਰਾਮ।’’

 
 
 
 
 
 
 
 
 
 
 
 
 
 

The cat's out of the bag. #HelloInstagram

A post shared by Kareena Kapoor Khan (@kareenakapoorkhan) on Mar 5, 2020 at 10:30pm PST


ਸਮੇਂ ਦੇ ਨਾਲ ਚੱਲਣ ਦੀ ਕੋਸ਼ਿਸ਼ : ਕਰੀਨਾ ਕੋਲੋਂ ਜਦੋਂ ਇੰਸਟਾਗ੍ਰਾਮ ’ਤੇ ਡੈਬਿਊ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,‘‘ਮੈਂ ਤਸਵੀਰ ਸ਼ੇਅਰ ਕਰਨ ਦੀ ਆਦੀ ਨਹੀਂ ਸੀ ਪਰ ਬਾਅਦ ਵਿਚ ਸਮਝ ਆਇਆ ਕਿ ਸਮੇਂ ਦੇ ਨਾਲ ਬਦਲਣਾ ਚਾਹੀਦਾ ਹੈ। ਗੱਲ ਜੇਕਰ ਕਰੀਨਾ ਦੇ ਵਰਕਫਰੰਟ ਦੀ ਕਰੀਏ ਤਾਂ ਉਨ੍ਹਾਂ ਦੀ ਫਿਲਮ ‘ਅੰਗਰੇਜ਼ੀ ਮੀਡੀਅਮ’ 13 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਉਥੇ ਹੀ ਉਹ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਵਿਚ ਵੀ ਨਜ਼ਰ ਆਵੇਗੀ।


ਕਰਿਸ਼ਮਾ ਨੇ ਕੀਤਾ ਸਵਾਗਤ : ਕਰੀਨਾ ਦੇ ਇੰਸਟਾਗ੍ਰਾਮ ’ਤੇ ਡੈਬਿਊ ਨਾਲ ਹੀ ਭੈਣ ਕਰਿਸ਼ਮਾ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਕਰਿਸ਼ਮਾ ਨੇ ਲਿਖਿਆ,‘‘ਇੰਸਟਾਗ੍ਰਾਮ ਹੁਣ ਖੁੱਦ ਨੂੰ ਸੰਭਾਲੋ, ਉਹ ਇੱਥੇ ਆ ਗਈ ਹੈ। ਗਰਾਮ ’ਤੇ ਤੁਹਾਡਾ ਸਵਾਗਤ ਹੈ ਬੇਬੋ ।

ਇਹ ਵੀ ਪੜ੍ਹੋ: 'ਟਿਕ ਟਾਕ' 'ਤੇ ਛਾਈ ਕਿਆਰਾ ਅਡਵਾਨੀ ਦੀ ਹਮਸ਼ਕਲ, ਵਾਰ-ਵਾਰ ਦੇਖਿਆ ਜਾ ਰਿਹੈ ਵੀਡੀਓਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News