'ਵੀਰੇ ਦੀ ਵੈਡਿੰਗ' ਲਈ ਕਰੀਨਾ ਦੇ ਸਲਿਮ ਹੋਣ ਦਾ ਰਾਜ਼ ਆਇਆ ਸਾਹਮਣੇ

10/3/2017 4:57:35 PM

ਨਵੀਂ ਦਿੱਲੀ(ਬਿਊਰੋ)— ਪ੍ਰੈਗਨੈਂਸੀ ਤੋਂ ਬਾਅਦ ਕਰੀਨਾ ਕਪੂਰ ਫਿਲਮ 'ਵੀਰੇ ਦੀ ਵੈਡਿੰਗ' ਨਾਲ ਸਿਲਵਰ ਸਕ੍ਰੀਨ 'ਤੇ ਵਾਪਸੀ ਕਰਨ ਵਾਲੀ ਹੈ। ਇਹ ਉਨ੍ਹਾਂ ਦੀ ਕਮਬੈਕ ਫਿਲਮ ਹੈ। ਇਸ ਲਈ ਉਹ ਖੂਬ ਮਿਹਨਤ ਕਰ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਿਰਦਾਰ ਮੁਤਾਬਕ ਫਿਟ ਦਿਖਣ ਲਈ ਉਹ 1 ਦਿਨ 'ਚ ਲਗਭਗ 10 ਘੰਟੇ ਵਰਕਆਊਟ ਕਰਦੀ ਹੈ।

PunjabKesari

ਖਬਰਾਂ ਅਨੁਸਾਰ ਕਰੀਨਾ 'ਵੀਰੇ ਦੀ ਵੈਡਿੰਗ' ਵਿਚ ਫਿਟ ਨਜ਼ਰ ਆਉਣ ਲਈ ਇੱਕ ਖਾਸ ਤਰ੍ਹਾਂ ਦੀ ਟ੍ਰੇਨਿੰਗ ਲੈ ਰਹੀ ਹੈ। ਇਨੀ ਦਿਨੀਂ ਦਿੱਲੀ ਵਿਚ ਫਿਲਮ ਦੀ ਸ਼ੂਟਿੰਗ ਚਲ ਰਹੀ ਹੈ। ਜਿਸ ਹੋਟਲ ਵਿਚ ਫਿਲਮ ਦੀ ਸਟਾਰ ਕਾਸਟ ਰੁਕੀ ਹੈ। ਉੱਥੇ ਇੱਕ ਪਾਈਲੈਟਸ ਮਸ਼ੀਨ ਵੀ ਮੌਜੂਦ ਹੈ। ਕਰੀਨਾ ਇਸ ਮਸ਼ੀਨ 'ਤੇ ਲਗਬਗ ਇਕ ਘੰਟਾ ਵਰਕਆਊਟ ਕਰਦੀ ਹੈ। ਜਦੋਂ ਕਦੇ ਉਹ ਸੈੱਟ 'ਤੇ 14 ਘੰਟੇ ਰਹਿੰਦੀ ਹੈ ਤਾਂ ਉਹ ਰਾਤ ਵਿਚ ਕੁੱਝ ਘੰਟਿਆਂ ਲਈ ਵਰਕਆਊਟ ਕਰਦੀ ਹੈ। 

PunjabKesari
ਕਰੀਨਾ ਨੇ ਆਪਣੇ ਵਰਕਆਊਟ ਵਿਚ ਬਦਲਾਅ ਕੀਤਾ ਹੈ ਪਰ ਡਾਈਟ ਦੇ ਮਾਮਲੇ ਵਿਚ ਉਹ ਆਪਣੀ ਡਾਈਟਿਸ਼ਨ ਰਿਜੁਤਾ ਦਿਵੇਕਰ ਨੂੰ ਹੀ ਫੋਲੋ ਕਰਦੀ ਹੈ, ਜਿਸਦਾ ਨਤੀਜਾ ਸਾਰਿਆਂ ਸਾਹਮਣੇ ਹੈ। ਕਰੀਨਾ ਅੱਜਕੱਲ ਕਾਫੀ ਸਲਿਮ ਅਤੇ ਟੋਨਡ ਬਾਡੀ ਵਿਚ ਦਿਖਾਈ ਦੇ ਰਹੀ ਹੈ।

PunjabKesari
ਦੱਸ ਦੇਈਏ ਕਿ ਫਿਲਮ 'ਵੀਰੇ ਦੀ ਵੈਡਿੰਗ' ਵਿਚ ਕਰੀਨਾ ਦੋ ਵੱਖ-ਵੱਖ ਲੁੱਕ ਵਿਚ ਨਜ਼ਰ ਆਵੇਗੀ। ਫਿਲਮ ਦੇ ਪਹਿਲੇ ਭਾਗ ਵਿਚ ਕਰੀਨਾ ਨੂੰ ਪਤਲਾ ਦਿਖਣਾ ਹੈ ਤਾਂ ਉੱਥੇ ਸੈਕਿੰਡ ਭਾਗ ਵਿਚ ਉਹ ਥੋੜੀ ਮੋਟੀ ਨਜ਼ਰ ਆਵੇਗੀ। ਪ੍ਰੈਗਨੈਂਸੀ ਦੌਰਾਨ ਬੇਬੋ ਦਾ ਵਜ਼ਨ ਕਾਫੀ ਵੱਧ ਗਿਆ ਹੈ ਪਰ ਤੈਮੂਰ ਅਲੀ ਖਾਨ ਦੇ ਜਨਮ ਲੈਣ ਤੋਂ ਬਾਅਦ ਉਹ ਖੁਦ ਨੂੰ ਫਿੱਟ ਰੱਖਣ ਵਿਚ ਲੱਗੀ ਹੋਈ ਹੈ। ਆਪਣੀ ਮਿਹਨਤ ਦੇ ਬਦੌਲਤ ਉਹ ਇਨੀ ਦਿਨੀਂ ਪਹਿਲੇ ਤੋਂ ਜ਼ਿਆਦਾ ਖੂਬਸੂਰਤ ਅਤੇ ਫਿੱਟ ਨਜ਼ਰ ਆ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News