ਮਧੁਬਾਲਾ ਦੀ ਖੂਬਸੂਰਤੀ ਪਰਦੇ 'ਤੇ ਲਿਆਉਣ ਲਈ ਇਹ ਹਸੀਨਾ ਹੈ ਪ੍ਰਫੈਕਟ, ਖਾਸ ਵਿਅਕਤੀ ਨੇ ਕੀਤਾ ਜ਼ਾਹਿਰ

8/11/2017 4:58:40 PM

ਨਵੀਂ ਦਿੱਲੀ— ਹਿੰਦੀ ਸਿਨੇਮਾ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚ ਸ਼ੁਮਾਰ ਮਧੁਬਾਲਾ ਦੀ ਮੋਮ ਦੀ ਮੂਰਤੀ ਹੁਣ ਦਿੱਲੀ ਦੇ ਮੈਡਮ ਤੁਸਾਦ ਮਿਊਜੀਅਮ 'ਚ ਨਜ਼ਰ ਆਵੇਗੀ। ਇਸ ਮੂਰਤੀ ਨੂੰ ਮੁਗਲ-ਏ-ਆਜ਼ਮ'ਚ ਨਿਭਾਏ ਉਨ੍ਹਾਂ ਦੇ ਅਨਾਰਕਲੀ ਦੇ ਕਿਰਦਾਰ ਦੇ ਰੂਪ 'ਚ ਤਿਆਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਤਿਆਰ ਕਰਨ ਲਈ ਕਈ ਮਹੀਨਿਆਂ ਤੱਕ ਰਿਸਰਚ ਹੋਈ। ਇਸ 'ਚ ਮਧੁਬਾਲਾ ਦੇ ਪਰਿਵਾਰ ਦੇ ਲੋਕਾਂ ਨਾਲ ਵੀ ਮੁਲਾਕਾਤ ਅਤੇ ਗੱਲਬਾਤ ਕੀਤੀ ਗਈ। ਪਰਿਵਾਰ ਰਾਹੀਂ ਮਿਲੀ ਮਧੁਬਾਲਾ ਦੀਆਂ ਤਸਵੀਰਾਂ ਅਤੇ ਵੀਡੀਓ ਦਾ ਕਾਫੀ ਰਿਸਰਚ ਕਰਨ ਤੋਂ ਬਾਅਦ ਇਹ ਮੂਰਤੀ ਤਿਆਰ ਹੋਈ ਹੈ। ਇਸ ਨਾਲ ਮਧੁਬਾਲਾ ਦੀ ਭੈਣ ਬ੍ਰਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੂਰਤੀ ਨਾਲ ਮਧੁਬਾਲਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਸੁੰਦਰਤਾ ਨਾਲ ਇਕ ਵਾਰ ਫਿਰ ਰੂ-ਬ-ਰੂ ਹੋਣ ਦਾ ਮੌਕਾ ਮਿਲੇਗਾ। 
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੈਡਮ ਤੁਸਾਦ ਮਿਊਜੀਅਮ 'ਚ ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟ ਖਿਡਾਰੀ ਕਪਿਲ ਦੇਵ, ਗਾਇਕਾ ਆਸ਼ਾ ਭੋਂਸਲੇ ਅਤੇ ਸ਼੍ਰੇਆ ਘੋਸ਼ਾਲ ਦੀਆਂ ਮੂਰਤੀਆਂ ਲਗਾਈਆਂ ਜਾ ਚੁੱਕੀਆਂ ਹਨ। ਇਸ ਸਾਲ ਦੇ ਅੰਤ ਤੱਕ ਆਮ ਜਨਤਾ ਲਈ ਇਹ ਮਿਊਜ਼ੀਅਮ ਖੋਲ ਦਿੱਤੇ ਜਾਣ ਦੀ ਉਮੀਦ ਹੈ।
ਇਸ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਮਧੁਬਾਲਾ ਦਾ ਕਿਰਦਾਰ ਕਿਹੜੀ ਅਦਾਕਾਰ ਨਿਭਾਅ ਸਕਦੀ ਹੈ ਤਾਂ ਉਨ੍ਹਾਂ ਨੇ ਕਰੀਨਾ ਕਪੂਰ ਦਾ ਨਾਂ ਲਿਆ ਹੈ। ਉਨ੍ਹਾਂ ਦੀ ਛੋਟੀ ਭੈਣ ਨੇ ਕਿਹਾ ਕਿ 'ਇਕ ਸਮਾਂ ਸੀ ਜਦੋਂ ਮੈਂ ਚਾਹੁੰਦੀ ਸੀ ਕਿ ਇਹ ਕਿਰਦਾਰ ਮਾਧੁਰੀ ਦੀਕਸ਼ਿਤ ਨਿਭਾਏ ਪਰ ਹੁਣ ਚਾਹੁੰਦੀ ਹਾਂ ਕਿ ਕਰੀਨਾ ਕਪੂਰ ਇਸ ਨੂੰ ਨਿਭਾਵੇ।'' 
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੈਡਮ ਤੁਸਾਦ ਮਿਊਜੀਮ 'ਚ ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟ ਖਿਡਾਰੀ ਕਪਿਲ ਦੇਵ, ਗਾਇਕਾ ਆਸ਼ਾ ਭੋਂਸਲੇ ੱਤੇ ਸ਼੍ਰੇਆ ਘੋਸ਼ਾਲ ਦੀਆਂ ਮੂਰਤੀਆਂ ਲਗਾਈਆਂ ਜਾ ਚੁੱਕੀਆਂ ਹਨ। ਇਸ ਸਾਲ ਦੇ ਅੰਤ ਤੱਕ ਆਮ ਜਨਤਾ ਲਈ ਇਹ ਮਿਊਜ਼ੀਅਮ ਖੋਲ ਦਿੱਤੇ ਜਾਣ ਦੀ ਉਮੀਦ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News