‘ਗੁੱਡ ਨਿਊਜ਼’ ਦੀ ਟੀਮ ਨੇ ‘ਸ਼ੈਤਾਨ ਕਾ ਸਾਲਾ ਬਾਲਾ’ ਦੇ ਗੀਤ ’ਤੇ ਗੀਤਾ ਡਾਂਸ

10/11/2019 4:22:11 PM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਦੀ ਇਕ ਤੋਂ ਬਾਅਦ ਇਕ ਫਿਲਮ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਮਹੀਨੇ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਨਵੀਂ ਪੀਰੀਅਡ ਕਾਮੇਡੀ ਡਰਾਮਾ ਫਿਲਮ ‘ਹਾਊਸਫੁੱਲ 4’ ਦੇ ਚੌਥੇ ਭਾਗ ਰਾਹੀਂ ਹਰ ਕਿਸੇ ਨੂੰ ਹਸਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਇਸ ਫਿਲਮ ਦੇ ਦੋ ਗੀਤ ਵੀ ਰਿਲੀਜ਼ ਹੋ ਚੁਕੇ ਹਨ, ਜਿਸ ’ਚੋਂ ਇਕ ‘ਸ਼ੈਤਾਨ ਕਾ ਸਾਲਾ ਬਾਲਾ’ ਸੋਸ਼ਲ ਮੀਡੀਆ ’ਤੇ ਟਰੇਂਡ ਕਰ ਰਿਹਾ ਹੈ। ਫੈਨਜ਼ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ। ਦੱਸ ਦੇਈਏ ਕਿ ਇਸ ਫਿਲਮ ਵਿਚ ਅਕਸ਼ੈ ਕੁਮਾਰ ‘ਬਾਲਾ’ ਨਾਮ ਦੇ ਕਿਰਦਾਰ ਨੂੰ ਨਿਭਾ ਰਹੇ ਹਨ, ਜੋ ਗੰਜੇ ਲੁੱਕ ਵਿਚ ਦਿਖਾਈ ਦੇ ਰਹੇ ਹਨ।

 
 
 
 
 
 
 
 
 
 
 
 
 
 

It’s time to party when it’s a HOUSEFULL of GOOD NEWWZ!!! DIWALI ho ya CHRISTMAS please don’t miss this!!! #GoodNewwz delivery due on 27th December 👶🏻 @karanjohar @apoorva1972 #KareenaKapoorKhan @diljitdosanjh @kiaraaliaadvani @raj_a_mehta @shashankkhaitan @dharmamovies #CapeOfGoodFilms @zeestudiosofficial #TheBalaChallenge

A post shared by Akshay Kumar (@akshaykumar) on Oct 10, 2019 at 10:29pm PDT


ਜਦੋਂ ਤੋਂ ਇਹ ਗੀਤ ਰਿਲੀਜ਼ ਹੋਇਆ ਹੈ, ਸੋਸ਼ਲ ਮੀਡੀਆ ’ਤੇ ਇਹ ਟਰੇਂਡ ਕਰ ਰਿਹਾ ਹੈ। ਜਾਂ ਇਹ ਕਹੋ ਕਿ ‘ਬਾਲਾ ਚੈਲੇਂਜ’ ਟਰੇਂਡ ਕਰ ਰਿਹਾ ਹੈ। ਲੋਕ ਇਕ-ਦੂੱਜੇ ਨੂੰ ‘ਬਾਲਾ ਚੈਲੇਂਜ’ ਦੇ ਰਹੇ ਹਨ। ਇਸ ਵਿਚਕਾਰ ਬਾਲੀਵੁੱਡ ਸਿਤਾਰੇ ਵੀ ਸ਼ਾਮਲ ਹਨ। ਹਾਲ ਹੀ ਵਿਚ ਅਕਸ਼ੈ ਕੁਮਾਰ ਨੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਕਰੀਨਾ ਕਪੂਰ ਖਾਨ, ਕਿਆਰਾ ਆਡਵਾਣੀ ਅਤੇ ਦਿਲਜੀਤ ਦੋਸਾਂਝ ‘ਸ਼ੈਤਾਨ ਕਾ ਸਾਲਾ ਬਾਲਾ’ ਗੀਤ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।


‘ਹਾਊਸਫੁੱਲ 4’ ਦੀ ਗੱਲ ਕਰੀਏ ਤਾਂ ਇਸ ਫਿਲਮ ‘ਚ ਵੀ ਬਾਲੀਵੁੱਡ ਦੇ ਕਈ ਵੱਡੇ ਚਿਹਰੇ ਨਜ਼ਰ ਆਉਣਗੇ, ਜਿੰਨ੍ਹਾਂ ‘ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਤੇ ਪੂਜਾ ਹੇਗੜੇ ਮੁੱਖ ਭੂਮਿਕਾ ‘ਚ ਹਨ। ਇਸ ਫਿਲਮ ਨੂੰ ਫ਼ਰਹਾਦ ਸੰਜੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਮਸਤੀ ਤੇ ਕਾਮੇਡੀ ਨਾਲ ਭਰੀ ਇਹ ਫ਼ਿਲਮ 25 ਅਕਤੂਬਰ ਨੂੰ ਵਰਲਡ ਵਾਈਡ ਰਿਲੀਜ਼ ਹੋ ਜਾਵੇਗੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News