ਕਦੇ ਰਾਹੁਲ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਸੀ ਕਪੂਰ ਖਾਨਦਾਨ ਦੀ ਲਾਡਲੀ ਧੀ ਬੇਬੋ

9/30/2018 4:41:22 PM

ਨਵੀਂ ਦਿੱਲੀ (ਬਿਊਰੋ) — ਗਾਂਧੀ-ਨਹਿਰੂ ਪਰਿਵਾਰ ਅਤੇ ਕਪੂਰ ਪਰਿਵਾਰ ਦੀ ਕਰੀਬੀ ਜਗਜ਼ਾਹਿਰ ਹੈ। ਹਾਲ ਹੀ 'ਚ ਕਪੂਰ ਖਾਨਦਾਨ ਤੇ ਗਾਂਧੀ ਪਰਿਵਾਰ ਦੇ ਕਰੀਬੀਆਂ ਬਾਰੇ ਪੱਤਰਕਾਰ ਰਸ਼ੀਦ ਕਿਦਵਈ ਨੇ ਆਪਣੀ ਕਿਤਾਬ 'ਨੇਤਾ ਅਭਿਨੇਤਾ : ਬਾਲੀਵੁੱਡ ਸਟਾਰ ਪਾਵਰ ਇਨ ਇੰਡੀਆ ਪੌਲੀਟਿਕਸ' 'ਚ ਕਈ ਵੱਡੇ ਖੁਲਾਸੇ ਕੀਤੇ। ਸੂਤਰਾਂ ਮੁਤਾਬਕ ਰਸ਼ੀਦ ਨੇ ਆਪਣੀ ਕਿਤਾਬ 'ਚ ਦੱਸਿਆ ਹੈ ਕਿ ਰਾਜ ਕਪੂਰ ਦੀ ਪੋਤੀ ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸਾਲ 2002 'ਚ ਰਾਹੁਲ ਗਾਂਧੀ ਨੂੰ ਆਪਣੀ ਪਸੰਦ ਦੱਸਿਆ ਸੀ।

PunjabKesari

ਉਨ੍ਹਾਂ ਨੇ ਇਹ ਵੀ ਲਿਖਿਆ ਕਿ ਕਥਿਤ ਤੌਰ 'ਤੇ ਰਾਹੁਲ ਵੀ ਕਰੀਨਾ ਦੀ ਫਿਲਮ 'ਪਹਿਲੇ ਦਿਨ, ਪਹਿਲਾ ਸ਼ੋਅ' ਦੇਖਣ 'ਚ ਦਿਲਚਸਪੀ ਰੱਖਦੇ ਸਨ। ਸਿਮੀ ਗਰੇਵਾਲ ਦੇ ਚੈਟ ਸ਼ੋਅ 'ਚ ਜਦੋਂ ਕਰੀਨਾ ਤੋਂ ਪੁੱਛਿਆ ਗਿਆ ਸੀ ਕਿ ਕਿਸੇ ਅਜਿਹੇ ਵਿਅਕਤੀ ਦਾ ਨਾਂ ਦੱਸੋ, ਜਿਨ੍ਹਾਂ ਨੂੰ ਤੁਸੀਂ ਡੇਟ ਕਰਨਾ ਚਾਹੁੰਦੇ ਹੋ। ਇਸ ਸਵਾਲ 'ਤੇ ਕਰੀਨਾ ਨੇ ਜਵਾਬ ਦਿੱਤਾ ਸੀ, ''ਮੈਂ ਆਖ ਦੇਵਾਂ? ਮੈਨੂੰ ਨਹੀਂ ਪਤਾ ਕਹਿਣਾ ਚਾਹੀਦਾ ਹੈ ਜਾਂ ਨਹੀਂ, ਇਹ ਵਿਵਾਦਿਤ ਹੈ... ਰਾਹੁਲ ਗਾਂਧੀ... ਮੈਨੂੰ ਉਨ੍ਹਾਂ ਨੂੰ ਜਾਣਨ ਲਈ ਕੋਈ ਔਖ ਨਹੀਂ ਹੈ।

PunjabKesari

ਮੈਂ ਉਸ ਦੀਆਂ ਤਸਵੀਰਾਂ ਦੇਖੀਆਂ ਹਨ ਅਤੇ ਸੋਚਿਆ ਹੈ ਕਿ ਉਨ੍ਹਾਂ ਨੂੰ ਜਾਣਨਾ-ਸਮਝਣਾ ਕਿਵੇਂ ਦਾ ਰਹੇਗਾ। ਮੈਂ ਫਿਲਮੀ ਖਾਨਦਾਨ ਤੋਂ ਹਾਂ ਅਤੇ ਉਹ ਰਾਜਨੀਤਿਕ ਖਾਨਦਾਨ ਤੋਂ ਹਨ। ਤਾਂ ਸ਼ਾਇਦ ਸਾਡੇ 'ਚ ਦਿਲਚਸਪ ਗੱਲਬਾਤ ਹੋਵੇ।'' ਹਾਲਾਂਕਿ ਸਾਲ 2009 'ਚ ਕਰੀਨਾ ਆਪਣੇ ਇਸ ਬਿਆਨ ਤੋਂ ਪਲਟ ਗਈ ਅਤੇ ਜਦੋਂ ਉਸ ਤੋਂ ਰਾਹੁਲ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਉਹ ਬਹੁਤ ਪੁਰਾਣੀ ਗੱਲ ਹੈ। ਮੈਂ ਅਜਿਹਾ ਇਸ ਲਈ ਕਿਹਾ ਸੀ ਕਿਉਂਕਿ ਸਾਡੇ ਦੋਵਾਂ ਦੇ ਸਰਨੇਮ ਕਾਫੀ ਮਸ਼ਹੂਰ ਹਨ।

PunjabKesari

ਮੈਂ ਕਿਸੇ ਦਿਨ ਉਸ ਦੇ ਮੇਜ਼ਬਾਨੀ ਕਰਨਾ ਚਾਹੁੰਦੀ। ਉਸ ਨੂੰ ਪ੍ਰਧਾਨਗੀ ਦੇ ਤੌਰ 'ਤੇ ਦੇਖਣਾ ਚਾਵਾਂਗੀ ਪਰ ਨਿਸ਼ਚਿਤ ਤੌਰ 'ਤੇ ਮੈਂ ਉਸ ਨੂੰ 'ਡੇਟ' ਨਹੀਂ ਕਰਨਾ ਚਾਹੁੰਦੀ।'' ਪੱਤਰਕਾਰ-ਲੇਖਿਕਾ ਮਧੁ ਜੈਨ ਦੀ ਕਿਤਾਬ 'ਦਿ ਕਪੂਰਸ : ਦਿ ਫਸਰਟ ਫੈਮਿਲੀ ਆਫ ਇੰਡੀਅਨ ਸਿਨੇਮਾ' ਤੇ ਰਾਜ ਕਪੂਰ ਦੀ ਬੇਟੀ ਦੀ ਕਿਤਾਬ 'ਰਾਜ ਕਪੂਰ ਸਪੀਕਸ' ਦਾ ਹਵਾਲਾ ਦਿੰਦੇ ਹੋਏ ਰਸ਼ੀਦ ਨੇ 'ਨੇਤਾ ਅਭਿਨੇਤਾ' 'ਚ ਇਕ ਹੋਰ ਦਿਲਚਸਪ ਘਟਨਾ ਦਾ ਜ਼ਿਕਰ ਕੀਤਾ।

PunjabKesari

ਉਨ੍ਹਾਂ ਨੇ ਲਿਖਿਆ ਕਿ ਰਾਜ ਕਪੂਰ ਦੀ ਫਿਲਮ 'ਆਵਾਰਾ' ਰਿਲੀਜ਼ ਹੋਣ ਤੋਂ ਬਾਅਦ ਜਦੋਂ ਦੇਸ਼-ਵਿਦੇਸ਼ 'ਚ ਸੁਪਰਹਿੱਟ ਹੋਈ ਤਾਂ ਇਕ ਵਾਰ ਨਹਿਰੂ ਨੇ ਪ੍ਰਿਥਵੀਰਾਜ ਕਪੂਰ ਤੋਂ ਪੁੱਛਿਆ, ''ਭਰਾ ਇਹ 'ਬੈਗਾਬਾਂਡ' (ਆਵਾਰਾ) ਕੀ ਹੈ, ਜੋ ਤੁਹਾਡੇ ਬੇਟੇ ਨੇ ਬਣਾਈ ਹੈ? ਜਦੋਂ ਮੈਂ ਸਟਾਲਿਨ ਨਾਲ ਮਿਲਿਆ ਤਾਂ ਉਹ ਇਸ ਬਾਰੇ ਗੱਲਾਂ ਕਰਦਾ ਰਿਹਾ ਸੀ।''

PunjabKesari
ਦੱਸਣਯੋਗ ਹੈ ਕਿ ਜੋਸੇਫ ਸਟਾਲਿਨ ਸੋਵੀਅਤ ਸੰਘ ਦੇ ਨਾਤਾਸ਼ਾਹ ਸਨ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News