ਕਰੋੜਾਂ ਦੇ ਚੱਕਰ 'ਚ 'ਬੇਬੋ' ਨੇ ਇਰਫਾਨ ਦੀ ਪਤਨੀ ਬਣਨ ਤੋਂ ਕੀਤਾ ਇਨਕਾਰ

3/2/2019 2:09:29 PM

ਮੁੰਬਈ (ਬਿਊਰੋ) — ਕੈਂਸਰ ਦੀ ਭਿਆਨਕ ਬੀਮਾਰੀ ਦੀ ਜੰਗ ਲੜਨ ਤੋਂ ਬਾਅਦ ਬਾਲੀਵੁੱਡ ਐਕਟਰ ਇਰਫਾਨ ਖਾਨ ਜਲਦ ਹੀ ਫਿਲਮਾਂ 'ਚ ਵਾਪਸੀ ਕਰਨ ਜਾ ਰਹੇ ਹਨ ਪਰ ਉਨ੍ਹਾਂ ਨੂੰ ਫਿਲਮ ਲਈ ਹੀਰੋਇਨ ਨਹੀਂ ਮਿਲ ਰਹੀ। ਦਰਅਸਲ ਬਾਲੀਵੁੱਡ ਦੀ ਸਭ ਤੋਂ ਫਿੱਟ ਤੇ ਸਟਾਈਲਿਸ਼ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਉਨ੍ਹਾਂ ਦੀ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਫਿਲਮ 'ਚ ਕਰੀਨਾ ਨੇ ਇਰਫਾਨ ਦੀ ਪਤਨੀ ਬਣਨ ਤੋਂ ਇਨਕਾਰ ਕੀਤਾ ਹੈ। ਇਸ ਦਾ ਵੱਡਾ ਕਾਰਨ ਹੈ ਕਰੀਨਾ ਨੂੰ ਮਿਲਣ ਵਾਲੀ ਫੀਸ। ਕਰੀਨਾ ਕਪੂਰ ਇਸ ਫਿਲਮ ਲਈ 8 ਕਰੋੜ ਦੀ ਮੰਗ ਕਰ ਰਹੀ ਹੈ ਜਦੋਂਕਿ ਪ੍ਰਡਿਊਸਰ 5 ਕਰੋੜ ਰੁਪਏ ਦੇਣ 'ਤੇ ਰਾਜੀ ਹੋਏ ਹਨ ਪਰ ਦੋਵਾਂ ਪਾਰਟੀਆਂ ਦੀ ਆਪਣੀ ਸਹਿਮਤੀ ਨਹੀਂ ਬਣੀ। ਇਸੇ ਕਾਰਨ ਕਰੀਨਾ ਨੇ ਇਸ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਦੱਸ ਦਈਏ ਕਿ ਕਰੀਨਾ ਕਪੂਰ ਤੋਂ ਬਾਅਦ ਨਿਰਮਾਤਾ ਫਿਲਮ ਲਈ ਐਕਟਰੈੱਸ ਦੀ ਭਾਲ 'ਚ ਸਨ, ਜਿਨ੍ਹਾਂ ਦੀ ਤਲਾਸ਼ ਰਾਧਿਕਾ ਆਪਟੇ 'ਤੇ ਜਾ ਕੇ ਖਤਮ ਹੋ ਗਈ ਹੈ। ਇਸ ਬਾਰੇ ਦੋਵਾਂ ਦੀ ਕੀ ਗੱਲ ਹੋਈ ਹੈ, ਇਸ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਹੈ। ਕਰੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸਮੇਂ ਕਰਨ ਜੌਹਰ ਦੀ ਪ੍ਰੋਡਕਸ਼ਨ 'ਚ ਬਣ ਰਹੀ 'ਗੁੱਡ ਨਿਊਜ਼' 'ਚ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨਾਲ ਨਜ਼ਰ ਆਉਣ ਵਾਲੀ ਹੈ। ਇਸ ਤੋਂ ਬਾਅਦ ਉਹ ਕਰਨ ਜੌਹਰ ਦੀ ਅਗਲੀ ਫਿਲਮ 'ਤਖਤ' 'ਚ ਵੀ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News