''ਹਿੰਦੀ ਮੀਡੀਅਮ 2'' ''ਚ ਮਸਤਮੌਲਾ ਪੁਲਸ ਅਫਸਰ ਦਾ ਕਿਰਦਾਰ ਨਿਭਾਏਗੀ ਬੇਬੋ

4/2/2019 9:28:45 AM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਫਿਲਮ 'ਗੁੱਡ ਨਿਊਜ਼' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਦੌਰਾਨ ਹੀ ਖਬਰਾਂ ਆ ਰਹੀਆਂ ਹਨ ਕਿ ਕਰੀਨਾ ਕਪੂਰ ਖਾਨ ਫਿਲਮ 'ਹਿੰਦੀ ਮੀਡੀਅਮ 2' 'ਚ ਇਰਫਾਨ ਖਾਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਦੀ ਸ਼ੂਟਿੰਗ ਜਲਦ ਹੀ ਲੰਡਨ 'ਚ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦਿਲਚਸਪ ਖਬਰ ਸਾਹਮਣੇ ਆਈ ਹੈ ਕਿ ਇਸ ਫਿਲਮ 'ਚ ਬੇਬੋ ਦਾ ਕੈਮਿਓ ਕਿਰਦਾਰ ਹੋਵੇਗਾ। ਦੱਸ ਦਈਏ ਕਿ ਕਰੀਨਾ ਕਪੂਰ ਖਾਨ ਇਸ ਫਿਲਮ 'ਚ ਵਰਦੀ 'ਚ ਨਜ਼ਰ ਆਉਣ ਵਾਲੀ ਹੈ। ਕਰੀਨਾ ਦਾ ਕਿਰਦਾਰ ਮਸਤਮੌਲਾ ਪੁਲਸ ਅਫਸਰ ਦਾ ਹੋਵੇਗਾ। ਕਰੀਨਾ ਨੂੰ ਫਿਲਮ ਦੀ ਸਕ੍ਰਿਪਟ ਕਾਫੀ ਪਸੰਦ ਆਈ ਹੈ।
ਦੱਸਣਯੋਗ ਹੈ ਕਿ 19 ਸਾਲ ਦੇ ਕਰੀਅਰ 'ਚ ਕਰੀਨਾ ਕਪੂਰ ਖਾਨ ਪਹਿਲੀ ਵਾਰ ਕੌਪ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਉਹ ਨਵੰਬਰ ਤਕ ਖਤਮ ਕਰ ਲਵੇਗੀ। ਇਸ ਤੋਂ ਇਲਾਵਾ ਕਰੀਨਾ ਕੋਲ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਤਖਤ' ਹੈ, ਜੋ ਕਿ ਅਗਲੇ ਸਾਲ 2020 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News