ਡਾਂਸ ਸ਼ੋਅ ਨਾਲ ''ਬੇਬੋ'' ਕਰੇਗੀ ਟੀ. ਵੀ. ਦੀ ਦੁਨੀਆ ''ਚ ਧਮਾਕੇਦਾਰ ਐਂਟਰੀ

5/10/2019 12:59:48 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ 'ਚ ਕਾਫੀ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਕਰੀਨਾ ਕਪੂਰ ਜਲਦ ਹੀ ਟੀ. ਵੀ. ਸ਼ੋਅ 'ਚ ਵੀ ਨਜ਼ਰ ਆਉਣ ਵਾਲੀ ਹੈ। ਜੀ ਹਾਂ, ਰਿਪੋਰਟਾਂ ਦੀ ਮੰਨੀਏ ਤਾਂ ਕਰੀਨਾ ਦਾ ਟੀ. ਵੀ. 'ਤੇ ਆਉਣਾ ਲਗਪਗ ਤੈਅ ਹੈ। ਕਰੀਨਾ ਜ਼ੀ. ਟੀ. ਵੀ. ਦੇ ਡਾਂਸ ਸ਼ੋਅ 'ਚ ਨਜ਼ਰ ਆ ਸਕਦੀ ਹੈ, ਜਿਸ 'ਚ ਕਰੀਨਾ ਬਤੌਰ ਜੱਜ ਨਜ਼ਰ ਆਵੇਗੀ।
ਹਾਲ ਹੀ 'ਚ ਚੈਨਲ ਨੇ ਕਰੀਨਾ ਨਾਲ ਇਸ ਬਾਰੇ ਮੁਲਾਕਾਤ ਕੀਤੀ ਤੇ ਕਈ ਮੀਟਿੰਗਾਂ ਤੋਂ ਬਾਅਦ ਫਾਈਨਲ ਕੀਤਾ ਜਾ ਰਿਹਾ ਹੈ ਕਿ ਕਰੀਨਾ ਦੇ ਇਸ ਡੈਬਿਊ ਨੂੰ ਵੱਡੇ ਪੱਧਰ 'ਤੇ ਕੀਤਾ ਜਾਵੇਗਾ। 'ਡਾਂਸ ਇੰਡੀਆ ਡਾਂਸ' ਨੂੰ ਇਸ ਸਾਲ ਕਰੀਨਾ ਨਾਲ ਬੌਸਕੋ ਤੇ ਰੈਪਰ ਬਾਦਸ਼ਾਹ ਜੱਜ ਕਰ ਸਕਦੇ ਹਨ। ਸ਼ੋਅ ਇਸੇ ਮਹੀਨੇ ਸ਼ੁਰੂ ਹੋਣਾ ਹੈ।
ਦੱਸ ਦਈਏ ਕਿ ਕਰੀਨਾ ਕਪੂਰ ਖਾਨ ਫਿਲਮ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ ਲਈ ਲੰਡਨ ਜਾਣ ਵਾਲੀ ਹੈ। ਇਸ 'ਚ ਕਰੀਨਾ ਪਹਿਲੀ ਵਾਰ ਇਰਫਾਨ ਖਾਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕਰੀਨਾ ਕੋਲ 'ਤਖਤ' ਤੇ ਅਕਸ਼ੈ ਕੁਮਾਰ ਨਾਲ ਫਿਲਮ 'ਗੁੱਡ ਨਿਊਜ਼' ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News