ਪਾਕਿ ’ਚ ਬਣ ਰਹੀ ਹੈ ਫਿਲਮ ‘ਕਰਤਾਰਪੁਰ-ਜਿੱਥੇ ਗੁਰੂ ਵੱਸਦਾ’

9/18/2019 10:23:21 AM

ਅੰਮ੍ਰਿਤਸਰ(ਸੁਰਿੰਦਰ ਸਾਹਿਬ, ਗੁਜਰਾਂਵਾਲਾ ਤੇ ਪੰਜਾਬ ਦੇ ਹੋਰ ਕੋਛੜ)- ਪਾਕਿਸਤਾਨ ਦੀ ਐੱਸ. ਐੱਲ. ਏ. ਵੱਖ-ਵੱਖ ਸ਼ਹਿਰਾਂ ’ਚ ਹੋਵੇਗੀ। ਇਸ ਫਿਲਮ ਪ੍ਰੋਡਕਸ਼ਨ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਰਦੂ ਫਿਲਮ ‘ਕਰਤਾਰਪੁਰ-ਜਿੱਥੇ ਗੁਰੂ ਵੱਸਦਾ’ ਬਣਾਈ ਜਾ ਰਹੀ ਹੈ, ਜਿਸ ’ਚ ਕੁਝ ਨਵੇਂ ਚਿਹਰੇ ਸ਼ਾਮਿਲ ਕਰਨ ਲਈ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ’ਚ ਕਲਾਕਾਰਾਂ ਦੇ ਆਡੀਸ਼ਨ ਲਏ ਜਾਣ ਦੀ ਕਾਰਵਾਈ ਸ਼ੁਰੂ ਹੋ ਚੁਕੀ ਹੈ। ਲਾਹੌਰ ਤੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅੰਜੁਮ ਗਿੱਲ ‘ਅੰਮ੍ਰਿਤਸਰੀ’ ਨੇ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਨਾਈਮ ਵਜ਼ੀਰ ਨੇ ਲਿਖੀ ਹੈ ਜਦਕਿ ਨਦੀਮ ਚੀਮਾ ਇਸ ਫਿਲਮ ਦੇ ਡਾਇਰੈਕਟਰ ਤੇ ਚੌਧਰੀ ਸੁਹੇਲ ਅਨਾਇਤ, ਅਵਤਾਰ ਸਿੰਘ ਗਿੱਲ ਤੇ ਅਜ਼ੀਜ਼ ਕਰੀਮ ਪ੍ਰੋਡਿਊਸਰ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਲਾਹੌਰ, ਨਾਰੋਵਾਲ (ਸ੍ਰੀ ਕਰਤਾਰਪੁਰ ਸਾਹਿਬ), ਗੁਜਰਾਂਵਾਲਾ ਤੇ ਪੰਜਾਬ ਦੇ ਹੋਰ ਵੱਖ-ਵੱਖ ਸ਼ਹਿਰਾਂ ’ਚ ਹੋਵੇਗੀ। ਇਸ ਫਿਲਮ ’ਚ ਪਾਕਿਸਤਾਨ ਦੇ ਮਸ਼ਹੂਰ ਅਭਿਨੇਤਾ ਰਾਸ਼ਿਦ ਮਹਿਮੂਦ, ਸ਼ਫਕਤ ਚੀਮਾ ਸਮੇਤ ਕਈ ਨਾਮਵਰ ਫਿਲਮ ਤੇ ਸਟੇਜ ਡਰਾਮਾ ਐਕਟਰ ਵੀ ਭੂਮਿਕਾ ਨਿਭਾਉਣਗੇ। ਉੁਨ੍ਹਾਂ ਦੱਸਿਆ ਕਿ ਇਹ ਫਿਲਮ ਇਕੋ ਵੇਲੇ 28 ਮੁਲਕਾਂ ’ਚ ਜਾਰੀ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News